ਪ੍ਰੇਮ ਚੰਦ ਚੱਕੀ ਵਾਲਿਆਂ ਨੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਆਵਾਜ਼ ਕੀਤੀ ਬੁਲੰਦ

ਮੋਗਾ,14 ਨਵੰਬਰ (ਜਸ਼ਨ )  ਆਮ ਆਦਮੀ ਪਾਰਟੀ ਮੋਗਾ ਦੇ ਜ਼ਿਲਾ ਪ੍ਰਧਾਨ ਸ਼ਹਿਰੀ ਸ੍ਰੀ ਪ੍ਰੇਮ ਚੰਦ ਚੱਕੀ ਵਾਲਿਆਂ ਨੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਆਖਿਆ ਕਿ  ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਫਲੌਰ ਮਿਲਾਂ ਨੂੰ ਕਣਕ ਰੀਲੀਜ਼ ਕਰਨ ਦੀ ਪ੍ਰਕਿਰਿਆ ਦੇ ਅਸਹਿਜ ਹੋਣ ਕਾਰਨ ਕਣਕ  ਦਾ  ਬਾਜ਼ਾਰ ਭਾਅ ਤੀਹ ਤੋਂ ਬੱਤੀ ਰੂਪੈ ਕਿਲੋ ਹੋ ਗਿਆ ਹੈ ਜਿਸ  ਕਰਕੇ ਆਟਾ ਬਜ਼ਾਰਾਂ 'ਚ 40 ਰੂਪੈ ਕਿਲੋ ਵਿਕ  ਰਿਹਾ ਹੈ।ਉਹਨਾਂ ਕਿਹਾ ਕਿ  ਆਮ ਲੋਕਾਂ ਨੂੰ ਵਧੇ ਰੇਟਾਂ ਕਾਰਨ ਢਿੱਡ ਭਰਨਾ ਵੀ ਔਖਾ ਹੋ ਗਿਆ ਹੈ। ਪ੍ਰੇਮ ਚੰਦ ਚੱਕੀ ਵਾਲਿਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੀ ਜਲਦੀ ਹੋ ਸਕੇ ਕਣਕ ਰੀਲੀਜ਼ ਕਰੇ ਤਾਂ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ  ਮਿਲ ਸਕੇ।