ਦੀਵਾਲੀ, ਸਾਨੂੰ ਆਪਸੀ ਸਾਂਝ ਦੀਆਂ ਤੰਦਾਂ ਮਜਬੂਤ ਕਰਦਿਆਂ, ਰਵਾਇਤੀ ਢੰਗ ਨਾਲ ਮਨਾਉਣੀ ਚਾਹੀਦੀ ਏ : ਪ੍ਰੇਮ ਚੱਕੀ ਵਾਲਾ
ਮੋਗਾ, 31 ਅਕਤੂਬਰ (ਜਸ਼ਨ): ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪ੍ਰੇਮ ਚੱਕੀ ਵਾਲਾ ਨੇ ਮੋਗਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਦੀਵਾਲੀ ਦਾ ਤਿਓਹਾਰ ਸਾਨੂੰ ਆਪਸੀ ਸਾਂਝ ਦੀਆਂ ਤੰਦਾਂ ਮਜਬੂਤ ਕਰਦਿਆਂ, ਰਵਾਇਤੀ ਢੰਗ ਨਾਲ ਮਨਾਉਣਾ ਚਾਹੀਦੈ ਹੈ। ਉਹਨਾਂ ਆਖਿਆ ਕਿ ਦੀਵਾਲੀ ਦੇ ਇਸ ਪਵਿੱਤਰ ਤਿਓਹਾਰ ’ਤੇ ਜਿਸ ਤਰਾਂ ਅਸੀਂ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਦੇ ਹਾਂ ਉਸੇ ਤਰਾਂ ਸਾਨੂੰ ਆਪਣੇ ਮਨਾਂ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਆਲੇ ਦੁਆਲੇ ਖੁਸ਼ੀਆਂ ਵੰਡ ਸਕੀਏ। ਪ੍ਰੇਮ ਚੱਕੀ ਵਾਲਾ ਨੇ ਆਖਿਆ ਕਿ ਦੀਵਾਲੀ ਪਰਬ ’ਤੇ ਮਿਹਨਤਕਸ਼ ਲੋਕਾਂ ਦੇ ਦਿਲਾਂ ਵਿਚ ਆਸ ਦੀ ਕਿਰਨ ਜਾਗਦੀ ਹੈ ਇਸ ਲਈ ਸਾਨੂੰ ਆਪਣੀ ਮਿਹਨਤਕਸ਼ ਲੋਕਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਯਾਦਗਾਰੀ ਸੌਗਾਤਾਂ ਦੇ ਕੇ ਉਹਨਾਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਇਸ ਪਵਿੱਤਰ ਦਿਹਾੜੇ ’ਤੇ ਸ਼ਹਿਰਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਵੀ ਕੀਤੀ।