ਪ੍ਰਸਿੱਧ ਸਮਾਜ ਸੇਵੀ ਨਵੀਨ ਸਿੰਗਲਾ ਸ਼ਿਆਮ ਕੇ ਦੀਵਾਨੇ ਸੰਸਥਾ ਦੇ ਪ੍ਰਧਾਨ ਬਣੇ,ਰਾਜਪਾਲ ਠਾਕੁਰ ਹੋਣਗੇ ਚੇਅਰਮੈਨ
ਮੋਗਾ, 26 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਭਗਵਾਨ ਸ੍ਰੀ ਕ੍ਰਿਸ਼ਨ ਦੇ ਭਗਤਾਂ ਦੀ ਇੱਕ ਮਹੱਤਵਪੂਰਨ ਬੈਠਕ ਮੋਗਾ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਨਵੀਨ ਸਿੰਗਲਾ ਨੂੰ ਸ਼ਾਮ ਕੇ ਦੀਵਾਨੇ ਸੰਸਥਾ ਦਾ ਪ੍ਰਧਾਨ ਥਾਪਿਆ ਗਿਆ ਜਦ ਕਿ ਰਾਜਪਾਲ ਠਾਕੁਰ ਨੂੰ ਸੰਸਥਾ ਦਾ ਚੇਅਰਮੈਨ, ਰਿਸ਼ੂ ਅਗਰਵਾਲ ਨੂੰ ਕੈਸ਼ੀਅਰ, ਯਸ਼ਪਾਲ ਸੈਣੀ ਨੂੰ ਕੋ- ਚੇਅਰਮੈਨ ,ਗਗਨ ਨੌਹਰੀਆ ਨੂੰ ਸੀਨੀਅਰ ਵਾਈਸ ਪ੍ਹਧਾਨ , ਵਿਕਾਸ ਬਾਂਸਲ ਜਨਰਲ ਸੈਕਟਰੀ , ਭਾਰਤ ਗੁਪਤਾ ਸੀਨੀਅਰ ਵਾਈਸ ਪ੍ਰੈਜੀਡੈਂਟ , ਦਿਨੇਸ਼ ਕੁਮਾਰ ਬਾਂਸਲ ਜੁਆਇੰਟ ਸੈਕਟਰ, ਬਨਵਾਰੀ ਲਾਲ ਢੀਂਗਰਾ ਪ੍ਰੋਜੈਕਟ ਚੇਅਰਮੈਨ ,ਰਿਸ਼ੀਰਾਜ ਗਰਗ ਉਪ ਪ੍ਰਧਾਨ, ਹਰੀਸ਼ ਜਿੰਦਲ ਸੰਯੁਕਤ ਸਕੱਤਰ, ਦਵੀਂਦਰ ਕੁਮਾਰ ਜੁਆਇੰਟ ਸਕੱਤਰ, ਹਰਸ਼ ਕੁਮਾਰ ਗੋਇਲ ਮੁੱਖ ਸਰਪ੍ਰਸਤ, ਜਦਕਿ ਪ੍ਰਵੀਨ ਗਰਗ ਅਤੇ ਰਾਜ ਕਮਲ ਕਪੂਰ ਨੂੰ ਸਰਪ੍ਰਸਤ ਥਾਪਿਆ ਗਿਆ।