ਸਕੂਲ ਆਫ ਐਮੀਨੈਂਸ ਕੈਲਾ ਅਤੇ ਲੰਢੇਕੇ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿਖੇ ਕੀਤਾ ਦੌਰਾ
ਮੋਗਾ, 3 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੇ ਮੈਨੇਜਮੈਂਟ ਕਮੇਟੀ ਦੇ ਪ੍ਰੈਜੀਡੈਂਟ ਦਵਿੰਦਰ ਪਾਲ ਸਿੰਘ, ਚੇਅਰਮੈਨ ਰਵਿੰਦਰ ਗੋਇਲ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲੀਪ ਕੁਮਾਰ ਪੱਤੀ ਦੇ ਸਹਿਯੋਗ ਸਦਕਾ ਸਕੂਲ ਆਫ ਐਮੀਨੈਂਸ ਲੰਡੇ ਕੇ ਅਤੇ ਸਕੂਲ ਆਫ ਐਮੀਨੈਂਸ ਕੈਲਾ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਨੂੰ ਲਾਅ ਕਾਲਜ ਦਾ ਦੌਰਾ ਕਰਵਾਇਆ। ਕਾਲਜ ਦੇ ਸਟਾਫ ਮੈਂਬਰਾਂ ਡਾਕਟਰ ਮਧੂ ਸ਼ਰਮਾ, ਜਗਦੀਪ ਸਿੰਘ ਜੋਤਸਨਾ ਸੰਧੀ ਅਤੇ ਰਿਤਾਂਸ਼ਾ ਬਾਂਸਲ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕਾਨੂੰਨੀ ਵਿੱਦਿਆ ਦੀਆਂ ਰੁਜ਼ਗਾਰ ਸਬੰਧੀ ਸੰਭਾਵਨਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਕੋਰਸਾਂ, ਕੰਪਿਊਟਰ ਲੈਬ, ਲਾਈਬਰੇਰੀ, ਮੂਟਕੋਟ ਰੂਮ ਅਤੇ ਮੁਫਤ ਕਾਨੂੰਨੀ ਸਹਾਇਤਾ ਸੇਵਾਵਾਂ ਬਾਰੇ ਵੀ ਦੱਸਿਆ ਅਤੇ ਸਾਰੇ ਕਾਲਜ ਦਾ ਦੌਰਾ ਕਰਵਾਇਆ।