ਹੇਮਕੁੰਟ ਸਕੂਲ ਦੇ ਖਿਡਾਰੀ ਜੋਨ ਐਥਲੈਟਿਕਸ ਵਿੱਚ ਛਾਏ
ਮੋਗਾ, 14 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਜੋਨ ਕੋਟ-ਈਸੇ-ਖਾਂ ਦੇ ਪ੍ਰਧਾਨ ਪ੍ਰਿੰਸੀਪਲ ਜਗਰਾਜ ਸਿੰਘ ਅਤੇ ਸਕੱਤਰ ਪਲਵਿੰਦਰ ਸਿੰਘ ਲੈਕਚਰਾਰ ਸੀਨੀ.ਸੰਕੈ.ਸਕੂਲ ਘਲੋਟੀ ਦੀ ਨਿਗਰਾਨੀ ਹੇਠ 68 ਵੀਆਂ ਸਕੂਲ ਜੋਨਲ ਪੱਧਰ ਸਕੂਲ ਖੇਡਾਂ 2024 ਸ.ਸੀਨੀ.ਸੰਕੈ ਸਕੂਲ ਘਲੋਟੀ ਵਿਖੇ ਹੋਈਆਂ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਅੰਡਰ-14,17,ਅਤੇ 19 ਲ਼ੜਕੇ-ਲੜਕੀਆਂ ਨੇ ਐਥਲੈਟਿਕਸ ਵਿੱਚ ਭਾਗ ਲਿਆ । ਅੰ-14,17,19 ਲੜਕੇ-ਲੜਕੀਆਂ (ਹਰਲਡਜ਼) ਵਿੱਚੋਂ ਸਰਗੁਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅਰਮਾਨਪ੍ਰੀਤ ਸਿੰਘ ,ਹਰਸੰਗੀਤ ਸਿੰਘ ਨੇ ਦੂਸਰਾ ਸਥਾਨ,ਅਵੇਸ਼ਪਾਲ ਸਿੰਘ,ਖੁਸ਼ਪਿੰਦਰ ਸਿੰਘ , ਅਸ਼ਨੂਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਅਤੇ ਲੜਕੀਆਂ ਵਿੱਚੋਂ ਅਵਨੀਤ ਕੌਰ,ਨਵਜੋਤ ਕੌਰ,ਕਿਰਨਦੀਪ ਕੌਰ ਨੇ ਪਹਿਲਾ ਸਥਾਨ,ਅੰਸ਼ਪ੍ਰੀਤ ਕੌਰ,ਪ੍ਰਭਜੋਤ ਕੌਰ ਨੇ ਦੂਸਰਾ ਸਥਾਨ,ਪ੍ਰਾਪਤ ਕੀਤਾ, ਦੌੜਾ ਵਿੱਚੋਂ ਗੁਰਸ਼ਾਨ ਸਿੰਘ ਨੇ ਦੂਸਰਾ ਸਥਾਨ,ਗੁਰਇੰਦਰਜੀਤ ਸਿੰਘ ਤੇ ਸੁਖਵੀਰ ਸਿੰਘ ਨੇ ਤੀਸਰਾ ਸਥਾਨ,ਜਸਲੀਨ ਕੌਰ,ਮਨਜੋਤ ਕੌਰ ਪਹਿਲਾ ਸਥਾਨ,ਅਵਨੀਤ ਕੌਰ,ਨੂਰਪ੍ਰੀਤ ਕੋਰ ਦੂਸਰਾ ਸਥਾਨ,ਲੰਬੀ ਅਤੇ ਉੱਚੀ ਛਾਲ ਵਿੱਚੋਂ ਸੇਵਕਪ੍ਰੀਤ ਸਿੰਘ ਦੂਸਰਾ ਸਥਾਨ,ਨਵਪ੍ਰੀਤ ਕੌਰ ਦੂਸਰਾ ਸਥਾਨ,ਸਿਮਰਨ ਕੌਰ ਤੀਸਰਾ ਸਥਾਨ ,ਗੋਲਾ ਸੁੱਟਣਾ ਵਿੱਚੋਂ ਕਰਮਨਦੀਪ ਸਿੰਘ ਤੇ ਮਹਿਕਪ੍ਰੀਤ ਕੌਰ ਨੇ ਤੀਸਰਾ ਸਥਾਨ ,ਰਿਲੇਅ ਵਿੱਚੋਂ ਨਵਜੋਤ ਕੌਰ,ਜਸਲੀਨ ਕੌਰ,ਮਨਜੋਤ ਕੌਰ,ਪ੍ਰਭਜੋਤ ਕੌਰ,ਰਾਜਵਿੰਦਰ ਕੌਰ,ਕਿਰਨ ਪਹਿਲਾ ਸਥਾਨ, ਅਤੇ ਪੋਲ ਵਾਲਟ ਵਿੱਚ ਕਿਰਨਦੀਪ ਕੌਰ ਨੇ ਪਹਿਲਾ ਸਥਾਨ ਅਤੇ ਸ਼ਾਟਪੁੱਟ ਵਿੱਚੋਂ ਅਮਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਵੱਖ-ਵੱਖ ਖੇਡਾਂ ਵਿੱਚ 14 ਖਿਡਾਰੀਆਂ ਨੇ ਪਹਿਲਾ ਸਥਾਨ,10 ਨੇ ਦੂਸਰਾ ਸਥਾਨ ਅਤੇ 09 ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸ ਮੌਕੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਐੱਮ.ਡੀ.ਮੈਡਮ ਰਣਜੀਤ ਕੋਰ ਸੰਧੂ ਨੇ ਖਿਡਾਰੀਆਂ ਨੂੰ ਜੋਨ ਪੱਧਰ ਤੇ ਪੁਜ਼ੀਸ਼ਨਾ ਪ੍ਰਾਪਤ ਕਰਨ ਦੇ ਵਧਾਈ ਦਿੰਦੇ ਹੋਏ ਜ਼ਿਲ੍ਹਾ ਪੱਧਰ ਤੇ ਖੇਡਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਕਿਹਾ।