ਦੇਸ਼ ਦੀ ਉੱਘੀ ਸ਼ਖਸੀਅਤ ਰਤਨ ਟਾਟਾ ਨੂੰ ਕੈਬਰਿਜ ਇੰਟਰਨੈਸ਼ਨਲ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ
ਮੋਗਾ, 10 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ )ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਦੇਸ਼ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਤਨ ਟਾਟਾ ਜੀ ਦੇ ਦਿਹਾਂਤ ਮੌਕੇ ਵਿਦਿਆਰਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਵਾਇਆ ਗਿਆ ਅਤੇ ਸਕੂਲ ਦੀ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਅੰਮ੍ਰਿਤਪਾਲ ਕੌਰ ਨੇ ਰਤਨ ਟਾਟਾ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਰਤਨ ਟਾਟਾ ਜੀ ਦਾ ਜਨਮ 28 ਦਸੰਬਰ 1937 ਨੂੰ ਹੋਇਆ ਸੀ। ਉਹਨਾਂ ਨੇ ਆਪਣੇ ਗ੍ਰੈਜੂਏਟ ਦੀ ਡਿਗਰੀ ਕੌਰਨੈਲ ਯੂਨੀਵਰਸਿਟੀ ਦੇ ਆਰਕੀਟੈਕਚਰ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਰਡਵਰਡ ਬਿਜ਼ਨਸ ਸਕੂਲ ਤੋਂ ਮੈਨੇਜਮੈਂਟ ਕੋਰਸ ਕੀਤਾ। ਉਨਾਂ ਨੇ ਆਪਣੇ ਪਿਤਾ ਨਵਲ ਟਾਟਾ ਅਤੇ ਮਾਤਾ ਸੂਨੀ ਟਾਟਾ ਦੀ ਤਰ੍ਹਾਂ ਹੀ ਟਾਟਾ ਗਰੁੱਪ ਵਿੱਚ ਸਖਤ ਮਿਹਨਤ ਕਰਕੇ ਗਰੁੱਪ ਦੇ ਨਾਮ ਹੋਰ ਵੀ ਚਮਕਾਇਆ। ਨਵਲ ਟਾਟਾ ਦੇ ਪਿਤਾ ਰਤਨ ਟਾਟਾ ਉਹ ਮਹਾਨ ਸ਼ਖਸ਼ੀਅਤ ਸਨ ਜਿਨਾਂ ਨੂੰ ਟਾਟਾ ਗਰੁੱਪ ਦੇ ਫਾਊਂਡਰ ਜਮਸ਼ੇਦ ਜੀ ਟਾਟਾ ਵੱਲੋਂ ਗੋਦ ਲਿਆ ਗਿਆ ਸੀ। ਰਤਨ ਟਾਟਾ ਜੀ ਨੇ ਆਪਣੀ ਆਮਦਨ ਵਿੱਚੋਂ 102 ਬਿਲੀਅਨ ਡਾਲਰ ਗਰੀਬਾਂ ਦੀ ਸਹਾਇਤਾ ਲਈ ਵੰਡ ਦਿੱਤੇ ।ਉਹਨਾਂ ਦੇ ਇਨ੍ਹਾਂ ਸਮਾਜ ਸੇਵੀ ਕਾਰਜਾਂ ਕਰਕੇ ਉਹਨਾਂ ਨੂੰ ਪਦਮ ਵਿਭੂਸ਼ਣ ਵਰਗੇ ਉੱਚ ਸਨਮਾਨ ਪ੍ਰਾਪਤ ਹੋਏ। ਉਹਨਾਂ ਦੇ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਤੋਂ ਸਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਅੱਜ ਉਹ ਆਪਣੇ ਆਦਰਸ਼ਾਂ ਦੁਆਰਾ ਸਾਡੇ ਲਈ ਪੂਰਨੇ ਪਾ ਗਏ ਹਨ ਜਿਨਾਂ ਤੇ ਅੱਜ ਸਾਨੂੰ ਚੱਲਣ ਦੀ ਲੋੜ ਹੈ।