ਹੇਮਕੁੰਟ ਸਕੂਲ ਵਿਖੇ ਨਸ਼ਾ ਮੁਕਤੀ ਦੇ ਸਬੰਧ ਵਿੱਚ ਸੈਮੀਨਾਰ ਆਯੋਜਿਤ

ਮੋਗਾ, 8 ਅਕਤੂਬਰ (JASHAN)-ਮਾਨਯੋਗ ਜ਼ਿਲ੍ਹਾ ਸ਼ੈਸ਼ਨ ਜੱਜ ਸਾਹਿਬ ਜੀ  ਅਤੇ ਮਾਣਯੋਗ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ  ਦੇ ਸੀ.ਜੇ.ਐੱਮ.ਕਮ-ਸਕੱਤਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ , ਕੋਟ-ਈਸੇ-ਖਾਂ ਵਿਖੇ ਨਸ਼ਾ ਮੁਕਤੀ ਮਨੁੱਖਤਾ ਨੁੰੂ ਨੁਕਸਾਨ ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਛੇਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਨੁੰੂ ਬਹੁਤ ਹੀ ਧਿਆਨਪੂਰਵਕ ਸੁਣਿਆਂ। ਜਿਸ ਵਿੱਚ ਅਦਾਲਤ ਮੋਗਾ ਵੱਲੋਂ ਪਹੁੰਚੇ ਪੈਨਲ ਦੇ ਵਕੀਲ  ਸ: ਗੁਰਜੀਤ ਸਿੰਘ ਹਾਡਾਂ ਜੀ ਅਤੇ ਪੀ.ਐੱਲ.ਵੀ ਸਤਨਾਮ ਸਿੰਘ ਵੱਲੋਂ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ,ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਆਪਣੇ ਆਸ ਪਾਸ ਚੱਲ ਰਹੇ ਨਸ਼ਾ ਛਡਾਊ ਕੇਦਰਾਂ ਪ੍ਰਤੀ ਵੀ ਦੱਸਿਆ ਗਿਆ।ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਨੇ ਰਣਜੀਤ ਕੌਰ ਨੇ ਪੈਨਲ ਦੇ ਵਕੀਲ  ਸ: ਗੁਰਜੀਤ ਸਿੰਘ ਹਾਡਾਂ ਜੀ ਅਤੇ ਪੀ.ਐੱਲ.ਵੀ ਸਤਨਾਮ ਸਿੰਘ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ ।