ਹੇਮਕੁੰਟ ਸਕੂਲ ਦੇ 137 ਖਿਡਾਰੀ ਰਾਜ ਪੱਧਰ ਦੀਆਂ ਖੇਡਾਂ ਵਿੱਚ ਲੈਣਗੇ ਭਾਗ

ਮੋਗਾ 8 ਅਕਤੂਬਰ (JASHAN )ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਜੋ ਕਿ ਅਜੋਕੇ ਸਮੇਂ ਵਿੱਚ ਸਿੱਖਿਆਂ ਦੇ ਨਾਲ ਨਾਲ ਖੇਡਾਂ ਵਿੱਚ ਵੱਧ – ਚੜ੍ਹ ਕੇ ਹਿੱਸਾ ਲੈਦਾ ਰਹਿੰਦਾ ਹੈ । ਪੰਜਾਬ ਸਿੱਖਿਆ ਵਿਭਾਗ ਅਧੀਨ ਰਾਜ ਪੱਧਰ ਦੀਆਂ ਖੇਡਾਂ ਜੋ ਕਿ ਸਤੰਬਰ ਤੋਂ ਵੱਖ-ਵੱਖ ਜ਼ਿਲਿ੍ਹਆਂ ਵਿੱਚ ਹੋ ਰਹੀਆਂ ਹਨ। ਜਿਸ ਵਿੱਚ ਹੇਮਕੁੰਟ ਸਕੂਲ ਦੇ 137 ਖਿਡਾਰੀ ਜ਼ਿਲ੍ਹਾ ਪੱਧਰ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਰਾਜ ਪੱਧਰ ਲਈ ਚੁਣੇ ਗਏ। ਜਿਸ ਵਿੱਚ ਅੰ-14,17,19 ਲੜਕੇ-ਲੜਕੀਆਂ ਕ੍ਰਿਕਟ ,ਕਰਾਟੇ, ਬਾਸਕਿਟ ਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਨੈੱਟਬਾਲ ਚੈੱਸ,ਬਾਕਸਿੰਗ, ਤਾਈਕਵਾਂਡੋ, ਟੇਬਲ ਟੈਨਿਸ, ਤਲਵਾਰ ਬਾਜ਼ੀ, ਬੈਡਮਿੰਟਨ, ਆਦਿ ਖੇਡਾਂ ਵਿੱਚ ਭਾਗ ਲੈਣਗੇ।ਜਿਹਨਾਂ ਖਿਡਾਰੀਆਂ ਵਿੱਚੋਂ ਅੱਜ ਨੇੈੱਟਬਾਲ ਤਾਰਨਾਰਨ, ਸ਼ਤਰੰਜ਼ ਮਲੇਰਕੋਟਲਾ ਅਤੇ ਤਲਵਾਰਬਾਜ਼ੀ ਮਾਨਸਾ ਵਿਖੇ ਖੇਡਣ ਲਈ ਰਵਾਨਾ ਹੋਏ।ਇਹ ਖਿਡਾਰੀ ਤਜ਼ਰਬੇਕਾਰ ਡੀ.ਪੀ. ਲਵਪ੍ਰੀਤ ਸਿੰਘ,ਬਲਵਿੰਦਰ ਸਿੰਘ, ਕੋਚ ਜਗਵਿੰਦਰ ਸਿੰਘ,ਸੁਰਿੰਦਰਪਾਲ ਸਿੰਘ,ਗਗਨਦੀਪ ਸਿੰਘ,ਮੈਡਮ ਪ੍ਰਕ੍ਰਿਤੀ,ਪ੍ਰੀਤੀ ਦੀ ਸੁਚੱਜੀ ਅਗਵਾਈ ਅਧੀਨ ਨੈੱੇਟਬਾਲ,ਤਲਵਾਰਬਾਜ਼ੀ ਅਤੇ ਸ਼ਤਰੰਜ ਵਿੱਚ ਆਪਣੀ ਪ੍ਰਤਿਭਾ ਦਿਖਾਉਣਗੇ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ,ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਸੋਨੀਆਂ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਰਵਾਨਾ ਕੀਤਾ ਅਤੇ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।