ਹੇਮਕੁੰਟ ਸਕੂਲ ਵਿਖੇ ਮਨਾਇਆ ਗਿਆ ਗਾਂਧੀ ਜਯੰਤੀ
ਮੋਗਾ, 8 ਅਕਤੂਬਰ (JASHAN)-ਇਲਾਕੇ ਦੀ ਨਾਮਵਰ ਸੰਸਥਾਂ ਸ੍ਰੀ ਹੇਮਕੁੰਟ ਸੀਨੀ. ਸਕੂਲ ਵਿਖੇ ਗਾਂਧੀ ਜਯੰਤੀ ਬਹੁਤ ਹੀ ਸ਼ਰਧਾ ਭਾਵਨਾ ਨਾਮ ਮਨਾਇਆ ਗਿਆ ।ਨੰਨ੍ਹੇ –ਮੁੰਨ੍ਹੇ ਬੱਚੇ ਜੋ ਕਿ ਗਾਂਧੀ ਜੀ ਦੇ ਰੂਪ ਵਿੱਚ ਸਜੇ ਹੋਏ ਸਨ ।ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਬੱਚਿਆ ਨੇ ਪ੍ਰਗਤੀਸ਼ੀਲ ਸੰਪੂਰਨ ਸਮਾਜ ਦੀ ਸਿਰਜਣਾ ਲਈ ਅਹਿੰਸਾ , ਸ਼ਾਂਤੀ ਅਤੇ ਸੱਚਾਈ ਦੇ ਪ੍ਰਤੀਕ ਗਾਂਧੀ ਜੀ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਅਤੇ ਉਹਨਾਂ ਦੇ ਆਦਰਸ਼ਾ ਦਾ ਪਾਲਣ ਕਰਨ ਦਾ ਪ੍ਰਣ ਲਿਆ ।ਗਾਂਧੀ ਦੇ ਅਨੁਸਾਰ ਵਿਅਕਤੀ ਦੀ ਪਹਿਚਾਣ ਉਸਦੇ ਕੱਪੜਿਆਂ ਤੋਂ ਨਹੀ ਉਸ ਦੇ ਚਰਿੱਤਰ ਤੋਂ ਹੁੰਦੀ ਹੈ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ; ਕੁਲਵੰਤ ਸਿੰਘ ਸੰਧੂ , ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਸੱਚਾਈ ਦੇ ਰਸਤੇ ਤੇ ਚੱਲਣ ਦਾ ਸੁਨੇਹਾ ਦਿੱਤਾ ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਗਾਂਧੀ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਦੱਸੇ ਮਾਰਗ ਤੇ ਚੱਲਣ ਲਈ ਪੇ੍ਰਰਿਤ ਕੀਤਾ ।