ਮਾਂ ਚਿੰਤਪੁਰਨੀ ਤੇ ਮਾਂ ਜਵਾਲਾ ਜੀ ਧਾਮ ਤੋਂ ਆਈਆਂ ਜੋਤਾਂ ਦਾ ਮੋਗਾ ਪੁੱਜਣ ਤੇ ਨਿੱਘਾ ਸਵਾਗਤ

ਮੋਗਾ 5 ਅਕਤੂਬਰ (JASHAN ) ਯੰਗਰ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਪੰਜ ਅਕਤੂਬਰ ਨੂੰ ਲਾਲਾ ਲਾਲ ਚੰਦ ਦੀ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਾਗਰਨ ਸਬੰਧੀ  ਕਲੱਬ ਦੇ ਮੈਂਬਰਾਂ ਵੱਲੋਂ ਮਾਂ ਚਿੰਤਪੁਰਨੀ  ਤੇ ਮਾਂ ਜਵਾਲਾ ਜੀ ਧਾਮ ਤੋਂ ਆਈਆਂ ਜੋਤਾਂ ਦਾ ਮੋਗਾ ਦੇ ਮੁੱਖ ਚੌਂਕ ਤੇ ਪਹੁੰਚਣ ਤੇ ਗੋਲਡਨ ਐਜੂਕੇਸ਼ਨ ਦੇ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਗੋਲਡਨ ਐਜੂਕੇਸ਼ਨ ਅਮਿਤ ਪਲਤਾ, ਡਾਇਰੇਕਟਰ ਗੋਲਡਨ ਟਰੈਵਲ ਸੰਦੀਪ ਕੁਮਾਰ ਸੰਨੀ ਢੰਡ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ਨੂੰ ਮਲਿਕ,ਗੁਰਪ੍ਰੀਤ ਸਿੰਘ,ਨਵਲ ਅਰੋੜਾ,ਕਰਨ ਢਿੱਲੋਂ,ਗੌਤਮ,ਰਵਿੰਦਰ ਸ਼ਰਮਾ,ਅਤੁੱਲ ਅਤੇ ਮਹਿਕ ਤੋਂ ਇਲਾਵਾ  ਕਲੱਬ ਮੈਂਬਰਾਂ ਤੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ।  ਮੋਗਾ ਸ਼ਹਿਰ ਵਿੱਚ ਕਲੱਬ ਵੱਲੋਂ ਮਾਤਾ ਦੀਆ ਜੋਤਾਂ ਦੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਗੋਲਡਨ ਐਜੂਕੇਸ਼ਨ ਦੇ ਐਮ.ਡੀ ਸੁਭਾਸ਼ ਪਲਤਾ ਨੇ ਕਿਹਾ ਕਿ ਯੰਗਰ ਸੋਸ਼ਲ  ਵੈਲਫੇਅਰ ਕਲੱਬ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ।  ਪਵਿੱਤਰ ਜੋਤਾਂ ਦੀ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢਣ ਮੌਕੇ ਕਲੱਬ ਦੇ ਚੇਅਰਮੈਨ ਸੌਰਵ ਸ਼ਰਮਾ,ਪ੍ਰਧਾਨ ਅਭੈ ਮਿੱਤਲ,ਸਕੱਤਰ ਰਿਸ਼ੀ ਸੂਦ,ਕੈਸ਼ੀਅਰ ਜਤਿਨ ਬਾਂਸਲ, ਵਾਇਸ ਪ੍ਰਧਾਨ ਚਾਹਤ ਮਿੱਤਲ, ਬਾਈਸ ਸਕੱਤਰ ਹਿਮਾਂਸ਼ੂ ਗਰਗ, ਸਲਾਹਕਾਰ ਕਸ਼ੀਸ ਬਾਂਸਲ, ਮੈਂਬਰ ਸਚਿਨ ਜੈਨ, ਅਭਿਸ਼ੇਕ ਵਰਮਾ, ਤਰੁਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਕਲੱਬ  ਦੇ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ !