ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਖੁਸ਼ੀ 'ਚ ਲੱਡੂ ਵੰਡੇ
ਮੋਗਾ, 14 ਸਤੰਬਰ ( ਜਸ਼ਨ ,ਸਟਰਿੰਗਰ ਦੂਰਦਰਸ਼ਨ )'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੇ ਜਾਣ ਉਪਰੰਤ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਖੁਸ਼ੀ 'ਚ ਮੋਗਾ ਵਿਖੇ ਪ੍ਰੇਮ ਚੰਦ ਜ਼ਿਲ੍ਹਾ ਪ੍ਰਧਾਨ ਆਪ ਮੋਗਾ (ਸ਼ਹਿਰੀ) ਦੀ ਅਗਵਾਈ ਵਿਚ ਅੱਜ ਲੱਡੂ ਵੰਡੇ ਗਏ । ਇਸ ਮੌਕੇ ਰਾਜਬੀਰ ਸਿੰਘ ਅਰੋੜਾ ਸੀਨੀਅਰ ਮੀਤ ਪ੍ਰਧਾਨ, ਮਨੋਹਰ ਲਾਲ ਪੋਪਲੀ ਮੀਤ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ, ਸੰਜੀਵ ਨਰੂਲਾ ਭਾਰਤ ਕੌਂਸਲਰ, ਕੁਲਵੰਤ ਸਿੰਘ ਰਾਮਗੜ੍ਹੀਆ ਸੱਕਤਰ ਪੰਜਾਬ , ਰਾਕੇਸ਼ ਕੁਮਾਰ ਬੰਟੀ ,ਸਤੀਸ਼ ਕੁਮਾਰ ਗਾਬਾ, ਨਛੱਤਰ ਸਿੰਘ , ਪ੍ਰਸ਼ੋਤਮ ਪੋਪਲੀ, ਮੇਸ਼ੀ ਸ਼ਰਮਾ, ਸੁਖਜੀਤ ਸਿੰਘ ਜੀਤਾ ,ਜਗਤਾਰ ਸਿੰਘ ਜੱਗੀ, ਸੰਨੀ ਅਰੋੜਾ , ਗਗਨ ਕਾਲਰਾ , ਅਸ਼ੋਕ ਅਰੋੜਾ, ਜਤਿੰਦਰ ਸਿੰਘ , ਰਿੰਕੂ, ਸੁਖਦਰਸ਼ਨ ਲਾਲ, ਟੀਟੂ , ਜਸਵੰਤ ਸਿੰਘ ਅਤੇ ਹੋਰ ਸਾਰੇ ਵਰਕਰ ਸਹਿਬਾਨ ਹਾਜਰ ਸਨ । ਆਮ ਲੋਕ ਵੀ ਪਾਰਟੀ ਵਲੰਟੀਅਰਾਂ ਅਤੇ ਵਰਕਰਾਂ ਨਾਲ ਜਸ਼ਨ ਵਿੱਚ ਸ਼ਾਮਲ ਹੋਏ।ਇਸ ਮੌਕੇ ਪ੍ਰੇਮ ਚੰਦ ਜ਼ਿਲ੍ਹਾ ਪ੍ਰਧਾਨ ਆਪ ਮੋਗਾ (ਸ਼ਹਿਰੀ) ਦਾ ਮੂੰਹ ਮੀਠਾ ਕਰਵਾਇਆ ਗਿਆ। ਪ੍ਰੇਮ ਚੰਦ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੱਚ ਦੀ ਜਿੱਤ ਹੋਈ ਹੈ ਅਤੇ ਉਹ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਨ ।