ਪਿੰਡ ਢੁੱਡੀਕੇ ਕਮਿਊਨਿਟੀ ਹਾਲ ਵਿਖੇ 13 ਸਤੰਬਰ ਨੂੰ ਲੱਗੇਗਾ ਜਨ ਸੁਣਵਾਈ ਕੈਂਪ

ਢੁੱਡੀਕੇ, ਡਾਲਾ, ਦੌਧਰ ਗਰਬੀ, ਦੌਧਰ ਸ਼ਰਕੀ, ਤਖਾਣਵੱਧ, ਮੱਲੇਆਣਾ ਪਿੰਡਾਂ ਦੇ ਵਾਸੀ ਲੈਣ ਕੈਂਪ ਦਾ, ਵੱਧ ਤੋਂ ਵੱਧ ਲਾਹਾ-ਡਿਪਟੀ ਕਮਿਸ਼ਨਰ

ਮੋਗਾ, 12 ਸਤੰਬਰ –(ਜਸ਼ਨ):ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਜਨ ਸੁਣਵਾਈ ਕੈਂਪਾਂ ਰਾਹੀਂ ਹੱਲ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਪਿੰਡਾਂ ਦੇ ਕਲੱਸਟਰ ਬਣਾ ਕੇ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਨੇ। 
ਇਹਨਾਂ ਕੈਂਪਾਂ ਨਾਲ ਲੋਕਾਂ ਨੂੰ ਨਾ ਸਿਰਫ਼ ਸਰਕਾਰੀ ਸੇਵਾਵਾਂ ਲੈਣ ਵਿੱਚ ਆਸਾਨੀ ਹੋਵੇਗੀ ਬਲਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਵੀ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਰਿਹਾ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲਗਾਏ ਜਾ ਰਹੇ ਇਹਨਾਂ ਕੈਂਪਾਂ ਦੀ ਲੜੀ ਵਿੱਚ 13 ਸਤੰਬਰ ਨੂੰ ਮੋਗਾ ਦੇ ਪਿੰਡ ਢੁੱਡੀਕੇ, ਡਾਲਾ, ਦੌਧਰ ਗਰਬੀ, ਦੌਧਰ ਸ਼ਰਕੀ, ਤਖਾਣਵੱਧ, ਮੱਲੇਆਣਾ ਦੇ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਅਤੇ ਇਹਨਾਂ ਦੇ ਹੱਲ ਲਈ ਢੁੱਡੀਕੇ ਕਮਿਊਨਿਟੀ ਹਾਲ ਵਿਖੇ ਅਗਲਾ ਜਨ ਸੁਣਵਾਈ ਕੈਂਪ ਲੱਗੇਗਾ। ਉਹਨਾਂ ਸਬੰਧਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਸੁਵਿਧਾ ਲਈ ਇਹ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਲਈ ਇਸ ਕੈਂਪ ਦਾ ਵੱਧ ਤੋਂ ਵੱਧ ਆਮ ਵਿਅਕਤੀ ਲਾਹਾ ਲੈਣ।

ਉਹਨਾਂ ਦੱਸਿਆ ਕਿ 18 ਸਤੰਬਰ ਨੂੰ ਮੋਗਾ ਦੇ ਪਿੰਡ ਅਜੀਤਵਾਲ, ਨੱਥੂਵਾਲ ਜਦੀਦ, ਚੂਹੜ੍ਹ ਚੱਕ, ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਅਜੀਤਵਾਲ ਸਬ ਤਹਿਸੀਲ ਕੰਪਲੈਕਸ ਵਿਖੇ ਸੁਣੀਆਂ ਜਾਣਗੀਆਂ। ਇਸੇ ਤਰ੍ਹਾਂ 20 ਸਤੰਬਰ  ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਪੋ, ਬੱਧਨੀ ਕਲਾਂ, ਬੱਧਨੀ ਖੁਰਦ, ਰਾਉਕੇ ਕਲਾਂ, ਬੀਰ ਰਾਉਕੇ, ਬੌਡੇ, ਬੀਰ ਬੱਧਨੀ, ਮੀਨੀਆਂ, ਨੰਗਲ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ,  ਰਾਉਕੇ ਕਲਾਂ ਗੁਰਦੁਆਰਾ ਜੰਡ ਸਾਹਿਬ ਵਿਖੇ ਅਤੇ 25 ਸਤੰਬਰ ਨੂੰ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ, ਘੋਲੀਆ ਕਲਾਂ ਕਲੱਬ ਘਰ ਫੂਲਾ ਸਿੰਘ ਪੱਤੀ ਵਿਖੇ ਸੁਣੀਆਂ ਜਾਣਗੀਆਂ। ਉਹਨਾਂ ਦੱਸਿਆ ਕਿ 27 ਸਤੰਬਰ ਨੂੰ ਤਹਿਸੀਲ ਧਰਮਕੋਟ ਦੇ ਪਿੰਡ ਲੁਹਾਰਾ, ਜਨੇਰ ਗਲੋਟੀ, ਦਾਤੇਵਾਲ, ਨਿਹਾਲਗੜ੍ਹ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ,  ਫੱਕਰ ਬਾਬਾ ਦਾਮੂੰਸ਼ਾਹ ਲੁਹਾਰਾ ਵਿਖੇ ਸੁਣੀਆਂ ਜਾਣਗੀਆਂ।