ਅਨਮੋਲ ਵੈਲਫੇਅਰ ਕਲੱਬ ਮੋਗਾ ਸ਼ਹਿਰ ਵੱਲੋਂ ਡਾਕਟਰਾਂ ਅਤੇ ਸਮਾਜ ਸੇਵੀਆਂ ਨੂੰ ਮੇਲਾ ਮਾਈਆ ਦੇ ਸਮਾਗਮ ਦੇ ਸੱਦਾ ਪੱਤਰ ਭੇਂਟ ਕੀਤੇ
* 2 ਅਕਤੂਬਰ ਨੂੰ 24 ਧਾਮਾਂ ਤੋਂ ਲਿਆਂਦੀ ਮਾਂ ਭਗਵਤੀ ਦੀਆਂ ਪਵਿੱਤਰ ਜੋਤਾਂ ਦੀ ਸ਼ੋਭਾ ਯਾਤਰਾ ਦੇਖਣਯੋਗ ਹੋਵੇਗੀ : ਰਾਜੇਸ਼ ਅਰੋੜਾ
ਮੋਗਾ, 11 ਸਤੰਬਰ (ਜਸ਼ਨ)- ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵੱਲੋਂ 2 ਅਕਤੂਬਰ ਤੋਂ 11 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾ ਰਹੇ ਮੇਲਾ ਮਾਈਆ ਸਮਾਗਮ ਲਈ ਸੱਦਾ ਪੱਤਰ ਵੰਡਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ। ਅੱਜ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਕਲੱਬ ਦੇ ਅਹੁਦੇਦਾਰਾਂ ਵੱਲੋਂ ਕਾਂਸਲ ਨਰਸਿੰਗ ਹੋਮ ਦੇ ਡਾ: ਰਮੇਸ਼ ਕਾਂਸਲ, ਡਾ: ਲਲਿਤਾ ਕਾਂਸਲ, ਸ਼ਵੇਤਾ ਸਟਾਕ ਐਕਸਚੇਂਜ ਦੇ ਮੁੱਖ ਸੇਵਾਦਾਰ ਰਜਿੰਦਰ ਵਧਵਾ ਅਤੇ ਬਾਵਾ ਲਾਲ ਦਿਆਲ ਮੰਦਿਰ ਦੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਸ਼ਰਮਾ ਟਰੈਵਲ ਦੇ ਕੁਲਦੀਪ ਗਰਗ, ਰਾਜੀਵ ਬਾਂਸਲ ਸ਼ੈਲਰ ਨੂੰ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਰਮੀਕਾਂਤ ਜੈਨ, ਗੌਰਵ ਜਿੰਦਲ, ਪ੍ਰਿੰਸ ਗਾਬਾ, ਰਾਘਵ ਗੁਪਤਾ, ਅਮਨ ਮਹਿੰਦੀ, ਕੁਨਾਲ ਸ਼ਰਮਾ ਆਦਿ ਅੋਹਦੇਦਾਰ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 2 ਅਕਤੂਬਰ ਨੂੰ ਮੋਗਾ ਸ਼ਹਿਰ ’ਚ ਪੁਰਾਣੀ ਦਾਣਾ ਮੰਡੀ ਤੋਂ 24 ਧਾਮਾਂ ਤੋਂ ਲਿਆਂਦੀਆਂ ਪਵਿੱਤਰ ਜੋਤਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਕਿ ਖਿੱਚ ਦਾ ਕੇਂਦਰ ਅਤੇ ਦੇਖਣਯੋਗ ਹੋਵੇਗੀ। ਉਨ੍ਹਾਂ ਦੱਸਿਆ ਕਿ ਭਜਨ ਗਾਇਕਾਂ ਵੱਲੋਂ ਰੋਜ਼ਾਨਾ ਮਾਂ ਭਗਵਤੀ ਦੀ ਮਹਿਮਾ ਦਾ ਗਾਇਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਕਤੂਬਰ ਨੂੰ ਸਾਰੀ ਰਾਤ ਮਾਂ ਭਗਵਤੀ ਦਾ ਜਾਗਰਣ ਹੋਵੇਗਾ। ਉਨ੍ਹਾਂ ਕਿਹਾ ਕਿ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ।