ਹਲਕਾ ਮੋਗਾ 'ਚ ਵਿਕਾਸ ਕਾਰਜ ਨਿਰੰਤਰ ਜਾਰੀ- ਵਿਧਾਇਕ ਡਾ.ਅਮਨਦੀਪ ਕੋਰ ਅਰੋੜਾ
*ਆਖਿਆ, ਸ਼ਹਿਰੀ ਅਤੇ ਪੇਂਡੂ ਵਿਕਾਸ ਕਰਵਾਉਣਾ ਹੀ ਮੁੱਖ ਮੰਤਵ
ਮੋਗਾ, 10 ਸਤੰਬਰ (ਜਸ਼ਨ) -ਮੋਗਾ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਹਲਕਾ ਮੋਗਾ ਵਿੱਚ ਵਿਕਾਸ ਦੇ ਕੰਮ ਨਿਰੰਤਰ ਜਾਰੀ ਹਨ। ਅੱਜ ਪ੍ਰੈੱਸ ਨਾਲ ਗੱਲ ਕਰਦਿਆਂ ਹਲਕਾ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੋਰ ਅਰੋੜਾ ਨੇ ਕਿਹਾ ਪਿੰਡ/ਸ਼ਹਿਰ ਦੇ ਹਰ ਵਾਰਡ ਵਿੱਚ ਹਰ ਗਲੀ ਮੁਹੱਲੇ ਵਿੱਚ ਲਗਾਤਾਰ ਕੰਮ ਚੱਲ ਰਹੇ ਹਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਉੱਨਾ ਨੇ ਦੱਸਿਆ ਕਿ ਪਿੰਡ ਡਰੋਲੀ ਭਾਈ ਵਿਖੇ ਟਿਊਬਵੈਲ ਬੋਰ ਕਰਨ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਪਿੰਡ ਨਿਵਾਸੀਆਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਪਿੰਡ ਚੜਿੱਕ ਵਿੱਚ ਸੜਕਾਂ ਤੇ ਪਏ ਗੰਦਗੀ ਦੇ ਢੇਰ ਚੁਕਵਾਏ ਗਏ ਅਤੇ ਜੋ ਰਾਹਗੀਰਾਂ ਨੂੰ ਸੜਕਾਂ ਜਾਂ ਪਿੰਡ ਦੀ ਫਿਰਨੀ ਤੇ ਚੱਲਣ ਚ ਸਮੱਸਿਆ ਆਉਂਦੀ ਸੀ ਹੁਣ ਉਹ ਦੂਰ ਹੋ ਗਈ ਹੈ ਅਤੇ ਪਿੰਡ ਸਲੀਣਾ ਵਿੱਚ ਵੀ ਪਿੰਡ ਦੀ ਸਫਾਈ ਹੋ ਰਹੀ ਹੈ ਥਾਂ ਥਾਂ ਤੇ ਪਏ ਸੜਕਾਂ ਦੇ ਕੰਢਿਆਂ ਤੇ ਗੰਦਗੀ ਦੇ ਢੇਰ ਹਟਾਏ ਗਏ । ਉਹਨਾਂ ਦੱਸਿਆ ਕਿ ਪਿੰਡ ਘੱਲਕਲਾਂ ਤੇ ਸਾਫੂਵਾਲਾ ਨੂੰ ਨਹਿਰੀ ਪਾਣੀ ਦੀ 5 ਕਿੱਲੋਮੀਟਰ ਲੰਬੀ ਅੰਡਰ ਪਾਈਪ ਲਾਈਨ ਪਵਾ ਕੇ ਦਿੱਤੀ ਅਤੇ ਪਿਛਲੇ ਤੀਹ ਸਾਲਾ ਬਾਅਦ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਗਿਆ। ਉਹਨਾਂ ਕਿਹਾ ਕਿ ਪਿੰਡ ਬੁੱਧ ਸਿੰਘ ਵਾਲਾ ਵਿੱਚ ਇੱਕ ਹੈਲਥ ਸੈਟਰ ਦੀ ਨਵੀਂ ਇਮਾਰਤ ਮੁੱਖ ਸੜਕ ਤੇ ਬਣਾਈ ਗਈ ਹੈ ਤਾਂ ਜੋ ਇਸ ਹੈਲਥ ਸੈਂਟਰ ਨਾਲ ਹੋਰ ਜੁੜੇ ਪਿੰਡਾਂ ਦੇ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਕਿਹਾ ਕਿ ਮੇਰਾ ਮੁੱਖ ਮੰਤਵ ਪਿੰਡਾਂ /ਸ਼ਹਿਰ ਦਾ ਸੁੰਦਰੀਕਰਨ ਤੇ ਵਿਕਾਸ ਕਰਵਾਉਣਾ ਹੈ। ਇਸ ਮੌਕੇ ਉਨ੍ਹਾਂ ਨਾਲ ਪੀ ਏ ਸੰਨੀ ਧਾਲੀਵਾਲ ਤੇ ਸੋਸ਼ਲ ਮੀਡੀਆ ਇੰਨਚਾਰਜ ਕੁਲਵਿੰਦਰ ਸਿੰਘ ਤਾਰੇਵਾਲਾ ਮੌਜੂਦ ਸਨ ।