ਹੇਮਕੁੰਟ ਸਕੂਲ ਵਿਖੇ ਮਨਾਇਆ ਅਧਿਆਪਕ ਦਿਵਸ
ਕੋਟ-ਈਸੇ-ਖਾਂ, 7 ਸਤੰਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ-ਈਸੇ-ਖਾਂ ਵਿਖੇ ਭਾਰਤ ਦੇ ਪੂਰਵ ਰਾਸ਼ਟਰਪਤੀ , ਉੱਘੇ ਚਿੰਤਕ, ਮਹਾਨ ਲੇਖਕ ਤੇ ਫਿਲਾਸਫਰ ਸ੍ਰੀ ਰਾਧਾ ਕ੍ਰਿਸ਼ਨ ਦੇ ਜਨਮ-ਦਿਵਸ ਨੂੰ ਸਪਰਪਿਤ ਅਧਿਆਪਕ ਦਿਵਸ ਮਨਾਇਆ ਗਿਆ ।ਅਧਿਆਪਕਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਵਿੱਚ ਪਵਿੱਤਰ ਅਤੇ ਮਜ਼ਬੂਤ ਰਿਸ਼ਤਾ ਹੋਣਾ ਚਾਹੀਦਾ ਹੈ।ਅਧਿਆਪਕ ਮਾਪਿਆਂ ਤੋਂ ਵੀ ਮਹਾਨ ਹੁੰਦੇ ਹਨ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਧਿਆਪਕ ਸਰਬ ਪੱਖੀ ਵਿਕਾਸ ਦਾ ਸਿਰਜਣਹਾਰ ਅਤੇ ਅਧਿਆਪਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ, ਕਿਉਕਿ ਉਹ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰਦੇ ਹਨ ਅਤੇ ਉਹਨਾਂ ਨੁੰ ਦੇਸ਼ ਦੇ ਆਦਰਸ਼ ਨਾਗਰਿਕ ਵਜੋਂ ਢਾਲਣ ਦੀ ਦਿਸ਼ਾ ‘ਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਦੇ ਦਿਨ ਬੱਚਿਆਂ ਵੱਲੋਂ ਅਧਿਆਪਕ ਦੀ ਭੂਮਿਕਾ ਨਿਭਾਈ ਗਈ ਅਤੇ ਵਿਦਿਆਰਥੀਆਂ ਵੱਲੋਂ ਅਧਿਆਪਕ ਨੂੰ ਸਲੂਟ ਵੀ ਕੀਤਾ ਗਿਆ।ਇਸ ਦੌਰਾਂਨ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਅਧਿਅਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਕਿਹਾ ਕਿ ਅੱਜ ਅਸੀ ਜੋ ਅਧਿਆਪਕ ਦਿਵਸ ਮਨਾ ਰਹੇ ਹਾਂ । ਇਹ ਦਿਨ ਸਿਰਫ਼ ਇੱਕ ਦਿਨ ਲਈ ਨਹੀਂ ਹੈ ।ਇਹ ਸਾਨੂੰ ਯਾਦ ਦਿਵਾੳਂੁਦਾ ਹੈ ਕਿ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਇੱਕ ਵਿਆਕਤੀ ਹੈ ਜੋ ਵਿਦਿਆਰਥੀ ਦੀ ਉੱਚੀ ਪਦਵੀ ਪ੍ਰਾਪਤ ਕਰਨ ਤੇ ਮਾਤਾ-ਪਿਤਾ ਦੇ ਨਾਲ ਬਹੁਤ ਖੁਸ਼ ਹੁੰਦਾ ਹੈ।ਪਿ੍ਰੰਸੀਪਲ ਸੋਨੀਆਂ ਸ਼ਰਮਾ ਨੇ ਕਿਹਾ ਕਿ ਅਧਿਆਪਕ ਹੀ ਤੁਹਾਡਾ ਵਧੀਆਂ ਦੋਸਤ,ਮਾਰਗਦਰਸ਼ਕ,ਅਤੇ ਵਧੀਆਂ ਸਲਾਹਕਾਰ ਹੁੰਦਾ ਹੈ।ਜੇਕਰ ਤੁਹਾਡੇ ਨਾਲ ਤੁਹਾਡੇ ਅਧਿਆਪਕ ਦਾ ਅਸ਼ੀਰਵਾਦ ਹੈ ਤਾਂ ਤੁਹਾਡੇ ਹਰ ਸੁਪਨੇ ਸਾਕਾਰ ਹੋਣਗੇ।ਅਧਿਆਪਕਾਂਵਾਂ ਦੀਆਂ ਕਈ ਪ੍ਰਕਾਰ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ।ਸਾਰੇ ਸਾਲ ਅਧਿਆਪਕਾਂ ਦੁਆਰਾ ਕੀਤੀਆਂ ਚੰਗੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਅਧਿਅਪਕਾਂ ਨੂੰ ਸੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ। ਅਧਿਆਪਕ ਦਾ ਵੀ ਫਰਜ਼ ਹੈ ਕਿ ਉਹ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰੁ ਸਮਝ ਕੇ ਉਹਨਾਂ ਦੇ ਹਮੇਸ਼ਾ ਮਾਰਗ ਦਰਸ਼ਕ ਬਣੇ ਰਹਿਣ ।