ਕੈਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿੱਚ ਮਨਾਇਆ ਅਧਿਆਪਕ ਦਿਵਸ

ਮੋਗਾ ,5 ਸਤੰਬਰ (ਜਸ਼ਨ)  ਕੈਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਬੜੀ ਧੂਮ ਧਾਮ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਅਧਿਆਪਕਾਂ ਨੂੰ ਉਤਸ਼ਾਹਜਨਕ ਕਹਾਣੀ ਸੁਣਾਈ ਗਈ। ਇਸ ਕਹਾਣੀ ਰਾਹੀਂ ਅਧਿਆਪਕਾਂ ਨੂੰ ਬੱਚਿਆਂ ਨਾਲ ਭਵਾਤਮਕ ਤੌਰ ਤੇ ਜੁੜਨ ਉਨਾਂ ਦੇ ਦੋਸਤ ਬਣਨ ਅਤੇ ਅਧਿਆਪਕ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਅਧਿਆਪਕਾਂ ਦੇ ਮਨੋਰੰਜਨ ਲਈ ਸਪਾਈਡਰ ਫਿੰਗਰ, ਮੈਚ ਵਿਦ ਸੇਮ, ਬੁਝੋ ਅਤੇ ਗਾਓ, ਲੱਭੋ ਤਾਂ ਜਾਣੀਏ, ਕਾਪੀ ਦਾ ਲਿਰਿਕਸ ਖੇਡਾਂ ਖਿਡਾਈਆਂ ਗਈਆਂ। ਜਿਸ ਦਾ ਸਾਰੇ ਅਧਿਆਪਕਾਂ ਨੇ ਬਹੁਤ ਆਨੰਦ ਮਾਣਿਆ ਅਤੇ ਆਪਣੇ ਆਪ ਨੂੰ ਦਿਮਾਗੀ ਤੌਰ ਤੇ ਤਰੋ ਤਾਜ਼ਾ ਮਹਿਸੂਸ ਕੀਤਾ। ਇਸੇ ਦਿਨ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਜੀ ਦਾ ਜਨਮਦਿਨ ਮਨਾਇਆ ਗਿਆ। ਉਹਨਾਂ ਨੇ ਆਪਣੇ ਜਨਮਦਿਨ ਦੇ ਮੌਕੇ ਤੇ ਦਿਨ ਦੀ ਸ਼ੁਰੂਆਤ ਪੌਧਾ ਲਾ ਕੇ ਕੀਤੀ ਅਤੇ ਸਭ ਨੂੰ ਕੁਦਰਤ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਕੇਕ ਕੱਟਣ ਦੀ ਰਸਮ ਹੋਈ ਅਤੇ ਸਭ ਅਧਿਆਪਕਾਂ ਵੱਲੋਂ ਇਸ ਮੌਕੇ ਤੇ ਮੈਡਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸ਼ੁਭ ਮੌਕੇ ਤੇ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ਼੍ਰੀ ਵਿਨੋਦ ਬੰਸਲ ਜੀ ਨੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀਆਂ ਦੇ ਜੀਵਨ ਵਿੱਚ ਅਧਿਆਪਕ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ. ਦਵਿੰਦਰ ਪਾਲ ਸਿੰਘ ਜੀ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਕੰਮ ਦੀ ਸਲਾਗਾ ਕੀਤੀ ਅਤੇ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਮੈਡਮ ਅਮਨਦੀਪ ਗਿਰਦਰ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ।

ਸ. ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਸਕੂਲ ਜਾਂ ਕਾਲਜ ਦਾ ਨੀਂਹ ਤੋਂ ਲੈ ਕੇ ਲੈਂਟਰ ਤੱਕ ਦਾ ਕੰਮ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਪੜਾਉਣ ਚਮਕਾਉਣ ਇੱਕ ਕਾਬਲ ਇਨਸਾਨ ਬਣਾਉਣ ਪਿੱਛੇ ਵੀ ਇੱਕ ਯੋਗ ਅਧਿਆਪਕ ਦੀ ਭੂਮਿਕਾ ਹੀ ਹੁੰਦੀ ਹੈ। ਉਹਨਾਂ ਨੇ ਪਰਮਾਤਮਾ ਤੋਂ ਬਾਅਦ ਦਾ ਰੁਤਬਾ ਵੀ ਅਧਿਆਪਕ ਦੇ ਨਾਮ ਕੀਤਾ ਹੈ ਅਤੇ ਇਸ ਅਧਿਆਪਕ ਦਿਵਸ ਦੇ ਮੌਕੇ ਤੇ ਸਾਰੇ ਅਧਿਆਪਕਾਂ ਦੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਦੀ ਕਾਮਨਾ ਵੀ ਕੀਤੀ।