ਥਾਪਰ ਨਰਸਿੰਗ ਸੰਸਥਾਵਾਂ ਨੇ ਮਨਾਇਆ ਅਧਿਆਪਕ ਦਿਵਸ

ਮੋਗਾ, 5 ਸਤੰਬਰ (ਜਸ਼ਨ) ਅੱਜ ਡਾ ਸ਼ਾਮ ਲਾਲ ਥਾਪਰ ਨਰਸਿੰਗ ਸੰਸਥਾਵਾਂ ਦੇ ਰਾਜੀਵ ਗਾਂਧੀ ਆਡੀਟੋਰੀਅਮ ‘ਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਗਿਆ । ਇਸ ਸਮਾਗਮ ਅੰਦਰ ਡਾ ਸ਼੍ਰੀ ਸਰਵਪੱਲੀ ਰਾਧਾ ਕ੍ਰਿਸ਼ਨ ਦੀ ਫੋਟੋ ਤੇ ਫੁੱਲ ਅਰਪਤ ਕਰਕੇ ਪ੍ਰੋਗਰਾਮ ਆਗਾਜ਼ ਕੀਤਾ ਗਿਆ । ਇਸ ਮੌਕੇ ਤੇ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਅੰਦਰ ਅਧਿਆਪਕ ਦਾ ਸਥਾਨ ਸਭ ਤੋਂ ਉੱਪਰ ਰੱਖਿਆ ਗਿਆ ਹੈ ਅਤੇ ਸ਼ਾਸ਼ਤਰਾਂ ਅੰਦਰ ਵੀ ਗੁਰੂ ਦੀ ਵਿਆਖਿਆ ਕਰਦੇ ਹੋਏ ਇਸ ਨੂੰ ਰੱਬ ਦੇ ਸਮਾਨ ਦਰਜਾ ਦਿੱਤਾ ਗਿਆ ਹੈ । ਇਸ ਮੌਕੇ ਤੇ ਬੋਲਦਿਆਂ ਡਾ ਮਾਲਤੀ ਥਾਪਰ ਨੇ ਕਿਹਾ ਕਿ ਇੱਕ ਅਧਿਆਪਕ ਹੀ ਹੈ ਜੋ ਸਾਡੇ ਦਿਮਾਗ ਨੂੰ ਰੋਸ਼ਨ ਕਰਦਾ ਹੈ ਅਤੇ ਸਾਡੇ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਦਾ ਹੈ । ਸੋ ਸਾਨੂੰ ਆਪਣੇ ਅਧਿਆਪਕ ਦੀ ਹਰ ਗੱਲ ਨੂੰ ਗੁਰੂ ਦਾ ਆਦੇਸ਼ ਮੰਨ ਕੇ ਪੂਰਾ ਕਰਨਾ ਚਾਹੀਦਾ ਹੈ ਉਹਨਾ ਕਿਹਾ ਕਿ ਉਹ ਬੱਚਾ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੁੰਦਾ ਹੈ ਜੋ ਆਪਣੇ ਗੁਰੂ ਦੀ ਆਪਣੇ ਮਾਤਾ ਪਿਤਾ ਦੀ ਅਤੇ ਆਪਣੇ ਅਧਿਆਪਕ ਦੀ ਹਰ ਗੱਲ ਮੰਨਦਾ ਹੈ ।ਇਸ ਮੌਕੇ ਤੇ ਕਾਲਜ ਦੇ ਡਾਇਰੈੱਕਟਰ ਡਾ ਪਵਨ ਥਾਪਰ ਨੇ ਸਾਰੇ ਸਟਾਫ ਅਤੇ ਬੱਚਿਆਂ ਨੂੰ ਇਸ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੁਸੀ ਆਪਣਾ ਇੱਕ ਨਿਸ਼ਾਨਾ ਬਣਾਓ ਕਿ ਅਸੀ ਅੱਗੇ ਜਾ ਕੇ ਕੀ ਕਰਨਾ ਹੈ ਜਾ ਕੀ ਨਹੀ ਕਰਨਾ ਹੈ ਤਾਂ ਕਿ ਤੁਹਾਡਾ ਸਮਾਜ ਵਿੱਚ ਅਤੇ ਤੁਹਾਡੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੋ ਸਕੇ । ਉਹਨਾ ਇੰਟਰਨੈੱਟ ਤੇ ਲੱਚਰਤਾ ਤੋਂ ਵੀ ਵਿਦਿਆਰਥੀਆਂ ਨੂੰ ਦੂਰ ਰਹਿਣ ਦੀ ਤਾਕੀਦ ਕੀਤੀ। ਇਸ ਮੌਕੇ ਤੇ ਕਾਲਜ ਦੇ ਪਿ੍ਰੰਸੀਪਲ ਮੈਡਮ ਸੂਨੀਤਾ ਜੋਸਫ ਅਤੇ ਕਾਲਜ ਦੇ ਵਾਈਸ ਪਿ੍ਰੰਸੀਪਲ ਮੈਡਮ ਜੋਤੀ ਬਾਲਾ ਅਤੇਕਿਰੀਤਕਾ ਕਪੂਰ ਅਤੇ ਨਸੀਮ , ਲਗਨ , ਮਨਵੀਰ ਅਤੇ ਕਰੀਤੀ ਵਰਮਾਂ ਅਤੇ ਸ਼ਿਵਮ ਸ਼ਰਮਾਂ ਅਤੇ ਸੈਫ ਗੁੱਲ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ ।