ਭਾਜਪਾ ਸਾਂਸਦ ਕੰਗਣਾ ਰਣੋਤ ਪੰਜਾਬ ਤੇ ਪੰਜਾਬੀਆ ਅਤੇ ਕਿਸਾਨਾਂ ,ਮਹਿਲਾਵਾਂ ਦਾ ਕਰ ਰਹੀ ਹੈ ਨਿਰਾਦਰ -ਵਿਧਾਇਕ ਤੇ ਸਪੋਕਸਪਰਸਨ ਡਾਕਟਰ ਅਮਨਦੀਪ ਕੋਰ ਅਰੋੜਾ

ਮੋਗਾ ,3 ਸਤੰਬਰ (ਜਸ਼ਨ)  ਭਾਜਪਾ ਲੋਕ ਸਭਾ ਮੈਂਬਰ ਕੰਗਣਾ ਰਣੋਤ ਆਏ ਦਿਨ ਪੰਜਾਬ ਦੇ ਲੋਕਾਂ ਦਾ ਮਹਿਲਾਵਾਂ ਤੇ ਕਿਸਾਨਾਂ ਵਿਰੁੱਧ ਗਲਤ ਬਿਆਨਬਾਜ਼ੀ ਕਰ ਰਹੀ ਹੈ ਪਹਿਲਾ ਉਸਨੇ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਤੇ ਇਹ ਘਿਨੌਣਾ ਦੋਸ਼ ਲਾਇਆ ਕਿ ਦਿੱਲੀ ਦੇ ਬਾਡਰਾ ਤੇ ਕਿਸਾਨ ਅੰਦੋਲਨ ਵਿੱਚ ਮਹਿਲਾਵਾਂ ਨਾਲ ਰੇਪ ਹੋ ਰਹੇ ਹਨ ਫਿਰ ਪੰਜਾਬੀਆ ਨੂੰ ਖਾਲਿਸਤਾਨੀ ਕਹਿ ਕੇ ਭੰਡ ਰਹੀ ਹੈ ਜੇ ਉਸ ਕੋਲ ਪੁਖ਼ਤਾ ਸਬੂਤ ਹਨ ਤਾਂ ਭਾਜਪਾ ਸਾਂਸਦ ਕੰਗਣਾ ਰਣੋਤ ਜਨਤਕ ਕਰੇ ਅੱਜ ਇਹ ਮੰਗ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਤੇ ਸਪੋਕਸਪਰਸਨ ਡਾਕਟਰ ਅਮਨਦੀਪ ਕੋਰ ਅਰੋੜਾ ਨੇ ਪ੍ਰੈੱਸ ਨਾਲ ਮਿਲਣੀ ਦੋਰਾਨ ਕਹੇ ਇਸ ਸਮੇਂ ਉਨ੍ਹਾਂ ਨਾਲ ਪੀ ਏ ਸੰਨੀ ਧਾਲੀਵਾਲ ਤੇ ਸੋਸਲ ਮੀਡੀਆ ਇੰਨਚਾਰਜ ਕੁਲਵਿੰਦਰ ਸਿੰਘ ਤਾਰੇਵਾਲਾ ਨਾਲ ਮੋਜੂਦ ਸਨ । ਉਨ੍ਹਾਂ ਕਿਹਾ ਕਿ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਵੀ ਸਾਡੇ ਪੰਜਾਬ ਨੂੰ ਭੰਡੇ ਅਤੇ ਸਾਡੀਆਂ ਮਾਂਵਾਂ ਭੈਣਾਂ ਦਾ ਅਪਮਾਨ ਕਰੇ ਉਨ੍ਹਾਂ ਪੰਜਾਬ ਭਾਜਪਾ ਪ੍ਰਧਾਨ ਤੋਂ ਮੰਗ ਕੀਤੀ ਕਿ ਜੇ ਉਹ ਪੰਜਾਬ ਦੇ ਪ੍ਰਤੀ ਹਮਦਰਦੀ ਰੱਖਦੇ ਹਨ ਤਾਂ ਕੰਗਣਾ ਰਣੋਤ ਦੇ ਇਸ ਬਿਆਨਾਂ ਦੀ ਸਖ਼ਤ ਨਿਖੇਧੀ ਕਰਨ ਤੇ ਉਸ ਤੇ ਅਨੁਸਾਸਨੀ ਕਾਰਵਾਈ ਕਰਨ ਉਨ੍ਹਾਂ ਕਿਹਾ ਜਦੋਂ ਤੋਂ ਕੇਂਦਰ ਚ ਭਾਜਪਾ ਦੀ ਸਰਕਾਰ ਬਣੀ ਹੈ ਉਹ ਪੰਜਾਬ ਨੂੰ ਜਾਣਬੁੱਝ ਕੇ ਜ਼ਲੀਲ ਕਰ ਰਹੇ ਹਨ ।

ਡਾਕਟਰ ਅਮਨਦੀਪ ਕੋਰ ਅਰੋੜਾ ਜੀ ਨੇ ਕਿਹਾ ਕਿ ਫਿਲਮ ਚਲਾਉਣ ਲਈ ਇਸ ਤਰਾਂ ਹੋਛੇ ਹੱਥਕੰਡੇ ਨਹੀਂ ਵਰਤਣੇ ਚਾਹੀਦੇ ਜਿਸ ਨਾਲ ਭਾਈਚਾਰਕ ਸਾਂਝ ਨੂੰ ਠੇਸ ਲੱਗੇ ਪੰਜਾਬ ਪ੍ਰਦੇਸ਼ ਭਾਜਪਾ ਕੰਗਣਾ ਦੇ ਇਸ ਬਿਆਨ ਪ੍ਰੈੱਸ ਕਾਨਫਰੰਸ ਕਰਕੇ ਨਿੰਦਾ ਕਰੇ ਉਨ੍ਹਾਂ ਕਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਵਿਰੋਧੀ ਇਸ ਸ਼ਾਂਤੀ ਨੂੰ ਹਜ਼ਮ ਨਹੀਂ ਕਰ ਰਹੇ ਉਹ ਜਾਣਬੁੱਝ ਕੇ ਮੀਡੀਆ ਵਿੱਚ ਆਏ ਦਿਨ ਆਪਣੇ ਮੈਂਬਰਾਂ ਤੋਂ ਉਲਟੇ ਪੁਲਟੇ ਬਿਆਨ ਦਿਵਾ ਰਹੇ ਹਨ ।