ਹੇਮਕੁੰਟ ਸਕੂਲ ਵਿਖੇ ਆਰਟ ਆਫ਼ ਲਿਵਇੰਗ ਨਾਲ ਸਬੰਧਿਤ ਸੈਮੀਨਾਰ ਅਯੋਜਿਤ

ਕੋਟ-ਈਸੇ-ਖਾਂ,3 ਸਤੰਬਰ (ਜਸ਼ਨ) - ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਨਿਗਰਾਨੀ ਅਧੀਨ  ਮੈਡਮ ਕਿਰਨ ਲੂੰਬਾ  ਦੁਆਰਾ ਮਾਨਸਿਕ ਅਤੇ ਸਰੀਰਿਕ ਵਿਕਾਸ ਨਾਲ ਸਬੰਧਿਤ ਸੈਮੀਨਾਰ ਦਾ ਅਯੋਜਿਤ ਕੀਤਾ ਗਿਆ।ਜਿਸ ਵਿੱਚ ਮੈਡਮ ਦੁਆਰਾ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਹਾਸੇ-ਮਜ਼ਾਕ ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਬਾਰੇ ਨਵੇਂ-ਨਵੇਂ ਤਰੀਕੇ ਦੱਸੇ ਅਤੇ ਨਾਲ ਹੀ ਦੱਸਿਆ ਕਿ ਸਾਡੇ ਵਿੱਚ ਆਤਮ ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ ।ੳਹਨਾਂ ਦੱਸਿਆਂ ਕਿ ਸਾਨੂੰ ਆਪਣੇ ਗੁੱਸੇ ਤੇ ਕਾਬੂ ਪਾਉਣਾ ਚਾਹੀਦਾ ਹੈ, ਨਾਲ ਹੀ ਪੁਰਾਣੇ ਸਮੇਂ ਨੂੰ ਛੱਡਦੇ ਹੋਏ ਸਮੇਂ ਦੇ ਨਾਲ ਨਾਲ ਸਾਨੂੰ ਵੀ ਅੱਗੇ ਵੱਧਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਅਲੱਗ-ਅਲੱਗ ਪ੍ਰਕਾਰ ਦੀਆਂ ਕਿਰਿਆਵਾਂ ਕਰਵਾ ਕੇ ਸਮਝਾਇਆ।ਮੈਡਮ ਕਿਰਨ ਲੂੰਬਾ ਨੇ ਵਿਦਿਆਰਥੀਆਂ ਨੂੰ ਅੰਤਰ ਧਿਆਨ ਕਰਵਾਇਆਂ।ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਨੇ ਵੀ ਭਾਗ ਲਿਆ।ਇਸ ਸਮੇਂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ  ਨੇ ਵਿਦਿਆਰਥੀਆਂ ਨੰੁੂ ਪ੍ਰੇਰਣਾਦਾਇਕ ਕਹਾਣੀ ਵੀ ਸੁਣਾਈ ਅਤੇ ਇਸ ਕਹਾਣੀ ਨੰੁੂ ਆਪਣੇ ਜੀਵਨ ਵਿੱਚ ਅਪਣਾਉਣ ਦੀ ਸੇਧ ਦਿੱਤੀ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ,ਪ੍ਰਿੰਸੀਪਲ ਸੋਨੀਆ ਸ਼ਰਮਾ ਨੇ  ਮੈਡਮ ਕਿਰਨ ਲੂੰਬਾ ਦਾ ਧੰਨਵਾਦ ਕੀਤਾ।ਬੱਚਿਆਂ  ਨੇ ਇਸ ਸੈਮੀਨਾਰ ਦਾ ਖੂਬ ਆਨੰਦ ਮਾਣਿਆਂ।ਮਨੇਜਮੈਂਟ ਕਮੇਟੀ ਦੁਆਰਾ ਮੈਡਮ ਕਿਰਨ ਲੂੰਬਾ ਅਤੇ ਉਸ ਦੇ ਸਾਥੀਆਂ ਨੁੂੰ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ ।