ਐੱਨ.ਸੀ.ਸੀ ਦੇ ਸੀ.ਓ ਨੇ ਹੇਮਕੁੰਟ ਸਕੂਲ ਦੇ ਕੇਂਦਰ ਦਾ ਕੀਤਾ ਨਿਰੀਖਣ
ਕੋਟ-ਈਸੇ-ਖਾਂ ਵਿਖੇ ,30 ਅਗਸਤ (ਜਸ਼ਨ) ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਐੱਨ.ਸੀ.ਸੀ,ਐੱਨ.ਐੱਸ.ਐੱਸ ਦੇ ਕੇਂਦਰ ਚੱਲ ਰਹੇ ਹਨ ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਸਮੇਂ –ਸਮੇਂ ਤੇ ਹੋਰ ਗਤੀਵਿਧੀਆਂ ਵੀ ਕਰਵਾਈਆ ਜਾਂਦੀਆਂ ਹਨ।ਹੇਮਕੁੰਟ ਸਕੂਲ ਵਿਖੇ 13 ਪੰਜਾਬ ਬਟਾਲੀਅਨ ਦੇ ਸੀ.ਓ ਚੰਦਰ ਸੇਖਰ ਸ਼ਰਮਾ ਅਤੇ ਸੂਬੇਦਾਰ ਮੇਜਰ ਨਰਿੰਦਰ ਸਿੰਘ ਨੇ ਸਕੂਲ ਵਿੱਚ ਐੱਨ.ਸੀ.ਸੀ ਕੇਂਦਰ ਦਾ ਨਿਰੀਖਣ ਕੀਤਾ। ਐੱਨ.ਸੀ.ਸੀ ਕੈਡਿਟਸ ਨੇ ਬਹੁਤ ਹੀ ਉਤਸ਼ਾਹ ਪੂਰਵਕ ਕਰਨਲ ਚੰਦਰ ਸੇਖਰ ਸ਼ਰਮਾ ਅਤੇ ਸੂਬੇਦਾਰ ਮੇਜਰ ਨਰਿੰਦਰ ਦਾ ਨਿੱਘਾ ਸਵਾਗਤ ਕੀਤਾ।ਇਸ ਸਮੇਂ ਉਹ ਐੱਨ.ਸੀ.ਸੀ ਕੈਡਿਟਸ ਨੰੁ ਮਿਲੇ ਅਤੇ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੈਡਿਟਸ ਨੂੰ ਐੱਨ.ਸੀ.ਸੀ ਰੱਖਣ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਪੜ੍ਹਾਈ ਪੂਰੀ ਕਰਨ ੳਪਰੰਤ ਆਰਮੀ ਦੀ ਨੌਕਰੀ ਲੈਣ ਲਈ ਲਾਭਦਾਇਕ ਸਿੱਧ ਹੋ ਸਕਦੀ ਹੈ।ਐੱਨ.ਸੀ.ਸੀ.ਕੈਡਿਟਸ ਸੀ.ਓ ਦੇ ਭਾਸ਼ਣ ਤੋਂ ਬਹੁਤ ਪ੍ਰਭਵਿਤ ਹੋਏ ।ਐੱਨ.ਸੀ.ਸੀ. ਦੇ ਸੀ.ਓ ਨੂੰ ਏ.ਐੱਨ.ਓ ਮਹੇਸ਼ ਕੁਮਾਰ ਨੇ ਸਕੂਲ ਦਾ ਦੌਰਾ ਕਰਵਾੳਂਦੇ ਹੋਏ ,ਐੱਮ.ਸੀ.ਸੀ.ਰੂਮ ਗਰਾਂਊਡ ਅਤੇ ਐੱਨ.ਸੀ.ਸੀ.ਦਾ ਰਿਕਾਰਡ ਚੈੱਕ ਕਰਵਾਇਆ ਜਿਸ ਦੀ ਸੀ.ਓ ਸਰ ਵੱਲੋਂ ਸ਼ੰਲਾਘਾ ਕੀਤੀ ਗਈ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ , ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਰਨਲ ਚੰਦਰ ਸੇਖਰ ਸ਼ਰਮਾ ਦਾ ਸਕੂਲ ਵਿੱਚ ਪਹੁੰਚਣ ਤੇ ਅਤੇ ਵਿਦਿਆਰਥੀਆਂ ਨਾਲ ਐੱਨ.ਸੀ.ਸੀ ਸਬੰਧੀ ਜਾਣਕਾਰੀ ਸਾਂਝੀ ਕਰਨ ਤੇ ਧੰਨਵਾਦ ਕੀਤਾ।