ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜੋਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ

ਮੋਗਾ, 23 ਅਗਸਤ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜੋਨਲ ਪੱਧਰ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਏਅਰ ਪਿਸਟਲ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ 19ਸਾਲ ਉਮਰ ਵਰਗ ਵਿੱਚ ਗੁਰਨੂਰ ਸਿੰਘ ਨੇ 95 ਪੁਆਇੰਟ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਵਾਲੀਬਾਲ ਦੇ ਮੁਕਾਬਲਿਆਂ ਵਿੱਚ 19 ਸਾਲ ਉਮਰ ਵਰਗ ਅਧੀਨ ਲੜਕਿਆਂ ਦੀ ਟੀਮ ਨੇ ਸੈਮੀ ਫਾਈਨਲ ਤੋਂ ਬਾਅਦ ਫਾਈਨਲ ਵਿੱਚ ਪਹੁੰਚ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਸਰਾ ਸਥਾਨ ਹਾਸਲ ਕੀਤਾ । ਤੀਰ ਅੰਦਾਜੀ ਮੁਕਾਬਲਿਆਂ ਵਿੱਚ 14 ਸਾਲ ਉਮਰ ਵਰਗ ਅਧੀਨ ਇੰਡੀਅਨ ਰਾਉਂਡ ਵਿੱਚ ਰਾਜਵੀਰ ਸਿੰਘ ਨੇ ਪਹਿਲਾ,  ਲਵਿਸ਼ ਅਰੋੜਾ ਨੇ ਤੀਸਰਾ  ਅਤੇ ਰਣਬੀਰ ਸਿੰਘ ਬਰਾੜ ਨੇ ਚੌਥਾ ਸਥਾਨ ਹਾਸਲ ਕੀਤਾ। ਰਿਕਰਵ ਰਾਉਂਡ ਅਧੀਨ ਅਰਸ਼ਦੀਪ ਸਿੰਘ ਨੇ ਦੂਸਰਾ ਅਤੇ ਅਨਮੋਲਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਕੰਪਾਉਂਡ ਰਾਉਂਡ ਵਿੱਚ ਜਪਨਾਜ ਕੰਪੋਜ ਨੇ ਪਹਿਲਾ ਸਥਾਨ ਦਿਲਦਾਰ ਸਿੰਘ ਪੁਰਬਾ ਨੇ ਦੂਸਰਾ ਤੇ ਗੁਰਨੂਰ ਸਿੰਘ ਤੂਰ ਨੇ ਤੀਸਰਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਵਰਗ ਅਧੀਨ ਇੰਡੀਅਨ ਰਾਉਂਡ ਵਿੱਚ ਦਿਲਜਾਨ ਸਿੰਘ ਨੇ ਦੂਜਾ,ਅਨਮੋਲ ਪ੍ਰੀਤ ਸਿੰਘ ਨੇ ਤੀਸਰਾ ਅਤੇ ਗੁਰਮਨ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ ।17 ਸਾਲ ਉਮਰ ਵਰਗ ਅਧੀਨ ਕੰਪਾਉਂਡ ਰਾਊਂਡ ਵਿੱਚ ਲਾਡਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 19 ਸਾਲ ਉਮਰ ਵਰਗ ਅਧੀਨ ਇੰਡੀਅਨ ਰਾਉਂਡ ਵਿੱਚ ਪ੍ਰਭਸਿਮਰ ਸਿੰਘ ਨੇ ਦੂਜਾ  ਸਥਾਨ ਪ੍ਰਾਪਤ ਕੀਤਾ। 14 ਸਾਲ ਉਮਰ ਵਰਗ ਅਧੀਨ ਲੜਕੀਆਂ ਦੇ ਮੁਕਾਬਲੇ ਵਿੱਚ ਇੰਡੀਅਨ ਰਾਉਂਡ ਵਿੱਚ ਦਿਲਪ੍ਰੀਤ ਕੌਰ ਨੇ ਤੀਸਰਾ ਸਥਾਨ ਅਤੇ ਮਹਿਕਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਕੰਪਾਉਂਡ ਰਾਉਂਡ ਵਿੱਚ ਗੁਨੀਤ ਕੌਰ ਸੰਘਾ ਨੇ ਪਹਿਲਾ, ਮਨਰੀਤ ਕੌਰ ਨੇ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਵਰਗ ਅਧੀਨ ਇੰਡੀਅਨ ਰਾਉਂਡ ਵਿੱਚ ਸਮਨਦੀਪ ਕੌਰ ਅਜਰਾ ਨੇ ਦੂਸਰਾ, ਸੁਖਮਨਪ੍ਰੀਤ ਕੌਰ ਨੇ ਤੀਸਰਾ  ਅਤੇ ਰਿਕਰਵ ਰਾਉਂਡ ਵਿੱਚ ਜੈਸਮੀਨ ਕੌਰ ਗਿੱਲ ਨੇ ਪਹਿਲਾ ਸਿਮਰਨ ਕੌਰ ਨੇ ਦੂਸਰਾ ਅਤੇ ਐਸ਼ਲੀ ਚਾਵਲਾ ਨੇ ਤੀਸਰਾ ਸਥਾਨ ਹਾਸਲ ਕੀਤਾ ।19 ਸਾਲ ਉਮਰ ਵਰਗ ਵਿੱਚ ਲੜਕੀਆਂ ਦੇ ਮੁਕਾਬਲੇ ਵਿੱਚ ਕੰਪਾਊਂਡ ਰਾਉਂਡ ਵਿੱਚ ਸੁਖਮਨਦੀਪ ਕੌਰ ਨੇ ਪਹਿਲ਼ਾ ਸਥਾਨ ਹਾਸਲ ਕੀਤਾ ਇਸ ਤਰ੍ਹਾਂ ਤੀਰ ਅੰਦਾਜੀ ਮੁਕਾਬਲਿਆਂ ਵਿੱਚ ਕੁੱਲ 13 ਲੜਕੇ ਅਤੇ 11 ਲੜਕੀਆਂ ਜ਼ਿਲਾ ਪੱਧਰ ਦੇ ਮੁਕਾਬਲਿਆਂ ਲਈ ਚੁਣੀਆਂ ਗਈਆਂ। ਸਕੂਲ ਪਹੁੰਚਣ ਤੇ ਸਾਰੇ  ਵਿਦਿਆਰਥੀਆਂ ਦਾ ਨਿੱਘਾ ਸੁਆਗਤ  ਕੀਤਾ ਗਿਆ ਅਤੇ ਉਹਨਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਸਤਵਿੰਦਰ ਕੌਰ, ਜਨਰਲ ਸੈਕਟਰੀ  ਪਰਮਜੀਤ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ, ਖੇਡ ਅਧਿਆਪਕ ਨੀਲਮ ਸ਼ਰਮਾ ਅਤੇ ਤੀਰ ਅੰਦਾਜ਼ੀ ਕੋਚ ਧਰਮਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਅਗਲੇ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।