ਹੇਮਕੁੰਟ ਸਕੂਲ ਵਿਖੇ ਮਨਾਇਆ 78 ਵਾਂ ਸੁਤੰਤਰਤਾ ਦਿਵਸ
ਮੋਗਾ, 16 ਅਗਸਤ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਅਜ਼ਾਦੀ ਦਾ ਦਿਹਾੜਾ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਅਜ਼ਾਦੀ ਦਿਵਸ ਦੀ ਮਹੱਤਤਾ ਅਤੇ ਸ਼ਹੀਦਾਂ ‘ਤੇ ਦੇਸ਼ ਭਗਤਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਦੀ ਬਾਜੀ ਲਗਾ ਕੇ ਭਾਰਤ ਦੇਸ਼ ਨੂੰ ਅਜ਼ਾਦ ਕਰਵਾਇਆਂ ਇਸ ਬਾਰੇ ਜਾਣਕਾਰੀ ਦਿੱਤੀ ਵਿਦਿਆਰਥੀਆਂ ਵੱਲੋਂ ਅਜ਼ਾਦੀ ਦਿਹਾੜੇ ਤੇ ਕਈ ਪ੍ਰਕਾਰ ਦੀਆ ਗਤੀਵਿਧੀਆਂ ਕਰਵਾਈਆਂ । ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ ਸੁਤੰਤਰਤਾ ਦਿਵਸ ਮੋਕੇ “ਹਰ ਘਰ ਤਿਰੰਗਾ’ ਸੈਮੀਨਰ ,ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਆਪਣੇ ਹੱਥਾਂ ਵਿੱਚ ਤਿਰੰਗੇ ਲੈ ਕੇ ਲਹਿਰਾਉਦੇ ਹੋਏ ਬਹੁਤ ਹੀ ਖੁਸ਼ ਪ੍ਰਤੀਤ ਹੋ ਰਹੇ ਸਨ ।ਬੱਚਿਆਂ ਨੇ ਝੰਡੇ ਹੱਥ ਵਿੱਚ ਫੜ੍ਹ ਕੇ ਪ੍ਰਣ ਲਿਆ ਕਿ ਉਹ ਦੇਸ਼ ਭਗਤਾਂ ਵੱਲੋਂ ਮਿਲੀ ਇਸ ਆਜ਼ਾਦੀ ਨੁੰ ਹਮੇਸ਼ਾ ਯਾਦ ਰੱਖਣਗੇ।ਦੇਸ਼ ਦੀ ਤਰੱਕੀ ਲਈ ਕੰਮ ਕਰਨਗੇ ਤਾਂ ਜੋ ਦੁਨੀਆਂ ਵਿੱਚ ਭਾਰਤ ਦਾ ਨਾਮ ਹੋਰ ਰੋਸ਼ਨ ਹੋਵੇ।ਇਸ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੁਆਰਾ ਅਦਾ ਕੀਤੀ ਗਈ ।ਇਸ ਮੌਕੇ ਐੱਮ.ਡੀ.ਮੇੈਡਮ ਰਣਜੀਤ ਕੌਰ ਸੰਧੂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡਾ ਦੇਸ਼ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ । ਇਸ ਅਜ਼ਾਦੀ ਨੂੰ ਸਾਡੇ ਦੇਸ਼ ਭਗਤਾਂ,ਸੁੂਰਬੀਰਾਂ ਨੇ ਲਹੂ ਦੀ ਹੋਲੀ ਖੇਡ ਕੇ ਪ੍ਰਾਪਤ ਕੀਤਾ।ਪਿ੍ਰੰਸੀਪਲ ਮੈੇਡਮ ਰਮਨਜੀਤ ਕੌਰ ਨੇ ਸਾਰੇ ਸਟਾਫ,ਮਾਤਾ-ਪਿਤਾ ਸਹਿਬਾਨ ,ਵਿਦਿਆਰਥੀਆਂ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਵਰ੍ਹੇਗਡ ਦੀ ਮੁਬਾਰਕਬਾਦ ਦਿੱਤੀ ।