ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਾਲਾਮੀ ਦਿੱਤੀ

ਮੋਗਾ, 16 ਅਗਸਤ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਡਾ ਸ਼ਾਮ ਲਾਲ ਥਾਪਰ ਕਾਲਜ, ਮੋਗਾ ਵਿਖੇ 78 ਆਜਾਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਈਆ ਗਿਆ । ਸੰਸਥਾਂ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ਨੇ ਸੰਯੁਕਤ ਰੂਪ ਵਿੱਚ ਰਾਸ਼ਟਰੀ ਝੰਡਾ ਲਹਿਰਾਕੇ ਸਾਲਾਮੀ ਦਿੱਤੀ । ਇਸ ਮੌਕੇ ਤੇ ਬੋਲਦੇ ਹੋਏ ਡਾ ਮਾਲਤੀ ਥਾਪਰ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਜਾਦੀ ਸਾਨੂੰ ਆਸਾਨੀ ਨਾਲ ਨਹੀ ਮਿਲੀ । ਸਾਡੇ ਸੁਤੰਤਰਤਾਂ ਸੈਨਾਨੀਆਂ ਨੇ ਆਜਾਦੀ ਪ੍ਰਾਪਤ ਕਰਨ ਲਈ ਬੜੀਆ ਕੁਰਬਾਨੀਆਂ ਕੀਤੀਆ ਹਨ । ਉਹਨਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹਾਨਤਾ ਦੱਸਦੇ ਹੋਏ ਖਾਸ ਕਰਕੇ ਲੜਕੀਆਂ ਨੂੰ ਇਹ ਕਿਹਾ ਕਿ ਤੁਸੀ ਆਜਾਦ ਮੁਲਕ ਵਿੱਚ ਰਹਿ ਰਹੀਆਂ ਹੋਂ ਅਤੇ ਆਪਣਾ ਇੱਕ ਸਟੈਂਡ ਕਾਈਮ ਰੱਖੋ ਆਪਣੇ ਆਪ ਨੂੰ ਮਜਬੂਤ ਬਣਾਓ ਤਾਂ ਕਿ ਕੋਈ ਵੀ ਭੈੜਾ ਅੰਨਸਰ ਤੁਹਾਡਾ ਫਾਈਦਾ ਨਾ ਚੁੱਕ ਸਕੇ । ਤੁਹਾਡੇ ਵੱਲ ਬੁਰੀ ਨਜਰ ਨਾਲ ਨਾ ਤੱਕ ਸਕੇ । ਤੁਹਾਨੂੰ ਆਪਣੇ ਸਿਧਾਂਤ ਅਤੇ ਆਪਣੇ ਹੱਕਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਉਹਨਾ ਨੇ ਕਿਹਾ ਸਾਡੇ ਹਿੰਦੁਸਤਾਨ ਆਜਾਦ ਮੁਲਕ ਵਿੱਚ ਕਿ ਬੀਤੇ ਦਿਨੀ ਜੋ ਇੱਕ ਲੈਡੀ ਡਾਕਟਰ ( ਜੋ ਕਿ ਕਲਕੱਤਾ ਦੀ ਰਹਿਣ ਵਾਲੀ ਸੀ ) ਨਾਲ ਹੈਵਾਨੀਅਤ ਭਰੀਆਂ ਇਹ ਦੁਸ਼ਕਰਮ ਹੋਇਆ ਹੈ ਇਹ ਘਟਨਾ ਬਾਰੇ ਸੁਣ ਕੇ ਦਿਲ ਬੜਾ ਦਹਿਲ ਗਿਆ ਹੈ । ਉਹਨਾ ਨੇ ਲੜਕੀਆਂ ਨੂੰ ਕਿਹਾ ਕਿ ਆਪਣਾ ਧਿਆਨ ਰੱਖੋ ਅਤੇ ਪੜ੍ਹਾਈ ਵਿੱਚ ਇੱਕ ਜੁੱਟ ਹੋ ਕੇ ਆਪਣਾ ਸਟੈਸ ਸਿੰਬਲ ਫਿੱਕਸ ਬਣਾਓ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ । ਉਹਨਾ ਇਹ ਵੀ ਕਿਹਾ ਕਿ ਸਾਡੇ ਸੁਤੰਤਰਤਾਂ ਸੈਨਾਨੀਆਂ ਨੇ ਐਦਾ ਦੀ ਆਜਾਦੀ ਨਹੀ ਸੀ ਸੋਚੀ ਜੋ ਅੱਜ ਸਾਡੇ ਸਮਾਜ ਵਿੱਚ ਇਹ ਕੁਰਿੱਤੀਆਂ ਫੈਲ ਚੁੱਕਿਆ ਹਨ ਇਹਨਾ ਨੂੰ ਰੋਕਣਾ ਬੜਾ ਜਰੂਰੀ ਹੈ । ਇਸ ਦੋਰਾਨ ਉਹਨਾ ਨੇ ਪ੍ਰਸਾਸ਼ਨ ਨੂੰ ਵੀ ਇਹ ਅਪੀਲ ਕੀਤੀ ਕਿ ਪੰਜਾਬ ਵਿੱਚ ਕਾਨੂੰਨ ਨੂੰ ਸਖਤ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਦਾ ਭੈੜਾ ਕੰਮ ਨਾ ਕਰ ਸਕੇ ਜਿਸ ਨਾਲ ਪੂਰੇ ਸਮਾਜ ਨੂੰ ਸ਼ਰਮਸਾਰ ਹੋਣਾ ਪਵੇ ।

ਇਸ ਮੌਕੇ ਤੇ ਬੋਲਦੇ ਹੋਏ ਡਾ: ਪਵਨ ਥਾਪਰ ਡਾਇਰੈੱਕਟਰ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਸਭ ਨੂੰ ਆਜਾਦੀ ਦਿਵਸ ਦੀਆਂ ਮੁਬਾਰਕਾ ਦਿੰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਸਖਤ ਬਣਾਓ ਅਤੇ ਆਪਣਾ ਇਰਾਦਾ ਨੈਕ ਰੱਖੋ ਤਾਂ ਕਿ ਤੁਸੀ ਆਪਣੇ ਮਿੱਥੇ ਹੋਏ ਟੀਚੇ ਤੇ ਪਹੁੰਚ ਕੇ ਆਪਣਾ ਸੁਪਨਾ ਪੂਰਾ ਕਰ ਸਕੋ । ਉਹਨਾ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਇਸ ਸਮੇਂ ਨੂੰ ਸੰਭਾਲ ਕੇ ਰੱਖੋ ਅਤੇ ਆਪਣੇ ਮਾਤਾ ਪਿਤਾ ਦੇ ਪੈਸੇ ਦਾ ਸੱਦਉਪਯੋਗ ਕਰੋ ਤਾਂ ਕਿ ਤੁਸੀ ਸਾਰੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰ ਸਕੋ ਅਤੇ ਇਸ ਸਮਾਜ ਦੇ ਭੈੜੇ ਅਨਸਰਾਂ ਤੋਂ ਦੂਰ ਰਹਿ ਸਕੋ । ਇਸੇ ਮੋਕੇ ਤੇ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ( ਚੈੱਅਰਮੈਨ ਡਾ ਸ਼ਾਮ ਲਾਲ ਥਾਪਰ ਨਰਸਿੰਗ, ਕਾਲਜ,ਮੋਗਾ ), ਡਾ ਪਵਨ ਥਾਪਰ ਪ੍ਰਧਾਨ ਹਰਿਜਨ ਸੈਵਕ ਸੰਘ, ਮੋਗਾ ਪੰਜਾਬ ਕਾਲਜ ਦਾ ਸਮੁੱਚਾ ਸਟਾਫ ਸ਼ਾਮਿਲ ਸੀ