ਚਰਨ ਕੌਰ ਨੇ ਸੁਪਰਡੈਂਟ ਦਾ ਅਹੁਦਾ ਸੰਭਾਲਿਆ
ਮੋਗਾ - 9 ਅਗਸਤ (ਜਸ਼ਨ)ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿਚ ਕੀਤੀਆਂ ਵਿਭਾਗੀ ਤਰੱਕੀਆਂ ਦੌਰਾਨ ਮੈਡਮ ਚਰਨ ਕੌਰ ਨੇ ਸੁਪਰਡੈਂਟ ਦਾ ਅਹੁਦਾ ਦਫ਼ਤਰ ਸਿਵਿਲ ਸਰਜਨ ਮੋਗਾ ਵਿਖੇ ਸੰਭਲਿਆ।ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਮੁਬਾਰਕਾ ਦਿੰਦੇ ਹੋਏ ਕਿਹਾ ਕਿ ਚਰਨ ਕੌਰ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸਿਹਤ ਵਿਭਾਗ ਨੂੰ ਦਿੱਤਾ ਹੈ ਅਤੇ ਆਪਣੀ ਨੌਕਰੀ ਦੌਰਾਨ ਮਿਹਨਤ ਅਤੇ ਲਗਨ ਸਦਕੇ ਅਗੇ ਵਧੇ ਹਨ। ਇਸ ਮੌਕੇ ਸਮੂਹ ਸਟਾਫ ਨੇ ਮੁਬਾਰਕਾ ਦਿੱਤੀਆ ਅਤੇ ਕਿਹਾ ਕਿ ਮੈਡਮ ਚਰਨ ਕੌਰ ਨੇ ਹਮੇਸ਼ਾ ਹੀ ਸਫ਼ਲਤਾ ਵੱਲ ਵੱਧਣ ਵਾਲੇ ਕਾਰਜ ਕੀਤੇ ਹਨ ਅਤੇ ਦਫ਼ਤਰ ਵਿਚ ਹਰ ਇਕ ਨਾਲ ਪਿਆਰ ਅਤੇ ਨਿਮਰਤਾ ਨਾਲ ਪੇਸ਼ ਆਉਂਦੇ ਹਨ।ਇਸ ਮੌਕੇ ਜਸਵਿੰਦਰ ਸਿੰਘ , ਜਗਸੀਰ ਸਿੰਘ ਸੁਪਰਡੰਟ, ਵਿਕਾਸ ਕੁਮਾਰ, ਰਮਨ ਕੁਮਾਰ, ਸੁਖਜੀਤ ਸਿੰਘ,ਪਰਵੀਨ ਸ਼ਰਮਾ ਡੀ ਪੀ ਐਮ, ਅਮਨਦੀਪ ਅਤੇ ਹਰਪ੍ਰੀਤ ਸਟਨੋ, ਅੰਮ੍ਰਿਤ ਸ਼ਰਮਾ, ਸੁਮੀਤ ਬਜਾਜ, ਰਾਕੇਸ਼ ਰਾਜਾ, ਬਲਜੀਤ ਸਿੰਘ, ਲਖਵੀਰ ਕੌਰ, ਬਲਰਾਜ ਸਿੰਘ ਅਤੇ ਹੋਰ ਸਟਾਫ ਵੀ ਹਾਜ਼ਿਰ ਸਨ।