ਐਸ.ਸੀ. ਫਰੰਟ ਪੰਜਾਬ ਵਲੋਂ ਡਾ. ਹਰਜੋਤ ਕਮਲ ਸਿੰਘ ਦਾ ਵਿਸ਼ੇਸ਼ ਸਨਮਾਨ

ਮੋਗਾ, 7 ਅਗਸਤ (ਜਸ਼ਨ) ਐਸ.ਸੀ. ਫਰੰਟ ਰਜਿ. ਪੰਜਾਬ ਦੀ ਸਮੂਹ ਇਕਾਈ ਵਲੋਂ ਅੱਜ ਮੋਗਾ ਦੇ ਸਾਬਕਾ ਐਮ.ਐਲ.ਏ. ਅਤੇ ਭਾਜਪਾ ਪੰਜਾਬ ਦੇ ਸੈਕਟਰੀ ਡਾ. ਹਰਜੋਤ ਕਮਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੀ ਹੋਏ ਫਰੰਟ ਦੇ ਚੇਅਰਮੈਨ ਡਾ. ਰਣਜੀਤ ਸਿੰਘ ਸੈਦ ਮਹੁੰਮਦ ਅਤੇ ਪ੍ਰਧਾਨ ਅਮਰੀਕ ਸਿੰਘ ਪੰਡੋਰੀ ਨੇ ਦੱਸਿਆ ਕਿ ਮੋਗਾ ਵਾਸੀਆਂ ਦੀ ਬਹੁਤ ਹੀ ਵੱਡੀ ਸਮੱਸਿਆ ਜੋ ਕਿ ਪਲੇਠੀ ਸ਼ਹਿਰ ਦੇ ਗਾਂਧੀ ਰੋਡ ਤੇ ਸਥਿੱਤ ਸੀ, ਜਿਸਨੂੰ ਡਾ. ਹਰਜੋਤ ਕਮਲ ਸਿੰਘ ਨੇ ਲਗਾਤਾਰ ਯਤਨ ਕਰਦੇ ਹੋਏ ਮੋਗਾ ਤੋਂ ਬਾਹਰ ਮਹਿਣਾ ਵਿਖੇ ਸ਼ਿਫ਼ਟ ਕਰਨ ਲਈ ਕੇਂਦਰ ਸਰਕਾਰ ਵਲੋਂ 33 ਕਰੋੜ ਰੁਪਏ ਦੇ ਫੰਡ ਵੀ ਜਾਰੀ ਕਰ ਦਿੱਤੇ ਹਨ। ਅੱਜ ਫਰੰਟ ਵਲੋਂ ਡਾ. ਹਰਜੋਤ ਕਮਲ ਸਿੰਘ ਦੇ ਨਵੀਂ ਦਾਣਾ ਮੰਡੀ ਵਿਖੇ ਸਥਿੱਤ ਦਫ਼ਤਰ ਵਿੱਚ ਸਨਮਾਨ ਚਿੰਨ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸਤੋਂ ਉਪਰੰਤ ਡਾ. ਹਰਜੋਤ ਕਮਲ ਸਿੰਘ ਨੇ ਐਸ.ਸੀ. ਫਰੰਟ ਪੰਜਾਬ ਦੇ ਸਮੂਹ ਆਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੀ ਵਾਰ ਐਮ.ਐਲ.ਏ. ਬਣ ਕੇ ਉਹ ਹੋਰ ਵੀ ਵੱਡੇ ਪ੍ਰੋਜੈਕਟ ਮੋਗਾ ਵਾਸਤੇ ਲਿਆਉਣਗੇ ਅਤੇ ਰਹਿੰਦੇ ਕੰਮਾਂ ਨੂੰ ਨੇਪਰੇ ਚਾੜ੍ਹਨਗੇ। ਇਸ ਮੌਕੇ ਤੇ ਹਰਜਿੰਦਰ ਸਿਘ ਕੋਟ ਈਸੇ ਖਾਂ, ਬਲਵੀਰ ਸਿੰਘ, ਹੰਸਾ ਸਿੰਘ ਸਦਰ ਕੋਟ, ਮਨਦੀਪ ਸਿੰਘ ਸਦਰ ਕੋਟ, ਸਤਨਾਮ ਸਿੰਘ ਮਹੇਸ਼ਰੀ, ਰਾਜ ਕੌਰ, ਗੁਰਮੁਖ ਸਿੰਘ ਪੰਡੋਰੀ, ਗੁਰਚਰਨ ਸਿੰਘ ਠੂਠਗੜ੍ਹ, ਸੁਖਚੈਨ ਸਿੰਘ, ਹਰਭਜਨ ਸਿੰਘ, ਬਲਕਰਨ ਸਿੰਘ, ਕੁਲਵੰਤ ਸਿੰਘ, ਗੁਰਮੁਖ ਸਿੰਘ, ਸੂਰਜ ਭਾਨ ਧਾਲੀਵਾਲ, ਬੂਟਾ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।