ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਬਜਟ ਘੱਟ ਮਿਆਰੀ ਰਿਹਾ
ਮੋਗਾ, 23 ਜੁਲਾਈ (ਜਸ਼ਨ)- ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਅੱਜ ਦੇ ਬਜਟ ’ਤੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਆਖਿਆ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਬਜਟ ਵੱਲੋਂ ਪੇਸ਼ ਸੱਤਵਾਂ ਬਜਟ ਪੰਜਾਬ ਦੇ ਸੰਬੰਧ ਵਿੱਚ ਸਿੱਖਿਆ ਅਤੇ ਖੇਤੀਬਾੜੀ ਖੇਤਰ ਵਿੱਚ ਰਲਵਾਂ ਮਿਲਵਾਂ ਹੈ ਇਸ ਵਿੱਚ ਹੋਰ ਸੁਵਿਧਾ ਦੇਣ ਦੀ ਜਰੂਰਤ ਸੀ। ਉਹਨਾਂ ਆਖਿਆ ਕਿ ਸਿਹਤ ਖੇਤਰ ਨੂੰ ਪੂਰੀ ਤਰ੍ਹਾਂ ਅਣਗੋਲਿਆ ਕੀਤਾ ਗਿਆ ਹੈ। ਕੰਮ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਲਈ ਹੋਸਟਲ ਖੋਲਣ ਦਾ ਐਲਾਨ ਹੈ। ਨੌਕਰੀ ਸ਼ੁਧਾ ਵਿਅਕਤੀਆਂ ਲਈ ਟੈਕਸ ਘਟਾਇਆ ਗਿਆ ਹੈ। ਉਹਨਾਂ ਆਖਿਆ ਕਿ ਇਸ ਬਜਟ ਵਿੱਚ ਆਦਿਵਾਸੀ ਵਰਗ ਦਾ ਖਾਸ ਧਿਆਨ ਰੱਖਿਆ ਗਿਆ ਹੈ। ਸੂਰਜੀ ਊਰਜਾ ਉਤੋਂ ਡਿਊਟੀ ਘਟਾਈ ਗਈ ਹੈ। ਬੇਰੁਜ਼ਗਾਰੀ ਨੂੰ ਘਟਾਉਣ ਲਈ ਵੀ ਕਦਮ ਚੱਕਿਆ ਗਿਆ ਹੈ ਅਤੇ ਪੜਾਈ ਲਈ ਲੋਨ ਪ੍ਰਾਪਤ ਕਰਨ ਵਾਲਿਆਂ ਲਈ ਵੀ ਚੰਗੀ ਖਬਰ ਹੈ।ਉਹਨਾਂ ਆਖਿਆ ਕਿ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਲਈ ਕਾਰਪੋਰੇਟ ਟੈਕਸ 40% ਤੋਂ 35% ਕੀਤਾ ਗਿਆ ਹੈ। ਸੋਨੇ ਚਾਂਦੀ ਅਤੇ ਪਲੈਟੀਨਮ ਤੋਂ ਕਸਟਮ ਡਿਊਟੀ ਘਟਾਈ ਗਈ ਹੈ। ਆਰਗੈਨਿਕ ਖੇਤੀ ਵੱਲ ਕਿਸਾਨਾਂ ਦਾ ਧਿਆਨ ਦਵਾਇਆ ਗਿਆ ਹੈ ਤਾਂ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਸ਼ੁੱਧ ਮਿਲ ਸਕਣ। ਉਹਨਾਂ ਆਖਿਆ ਕਿ ਇਸ ਬਜਟ ਵਿੱਚ ਟੂਰਿਜ਼ਮ ਨੂੰ ਵਧਾਉਣ ਲਈ ਪੁਰਾਣੀਆਂ ਇਮਾਰਤਾਂ ਨੂੰ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਇਸ ਨਾਲ ਦੇਸ਼ ਵਿੱਚ ਆਮਦਨ ਦਾ ਵਾਧਾ ਹੋ ਸਕਦਾ ਹੈ।