ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੱਤਵਾਂ ਬਜਟ ਕਿਸੇ ਖੇਤਰ ਲਈ ਆਸ਼ਾਜਨਕ ਤੇ ਕਿਸੇ ਖੇਤਰ ਲਈ ਨਿਰਾਸ਼ਾਜਨਕ ਰਿਹਾ

ਮੋਗਾ, 23 ਜੁਲਾਈ (ਜਸ਼ਨ)- ਪ੍ਰਿੰਸੀਪਲ ਸਤਵਿੰਦਰ ਕੌਰ ਦਾ ਆਖਣਾ ਏ ਕਿ ਪ੍ਰਧਾਨ ਮੰਤਰੀ ਦਾ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਜਵਾਨਾਂ ਨੂੰ ਬੇਰੋਜ਼ਗਾਰ ਦੇਣ ਲਈ ਜਿਆਦਾ ਤੋਂ ਜਿਆਦਾ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਵਾਧਾ ਕੀਤਾ ਗਿਆ ਹੈ। ਛੋਟੀਆਂ ਤੇ ਮੱਧਮ ਵਰਗ ਦੀਆਂ ਸਨਅਤਾਂ ਵਿੱਚ ਵਾਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਹਨਾਂ ਆਖਿਆ  ਕਿ ਕੁਦਰਤੀ ਤੇ ਆਰਗੈਨਿਕ ਖੇਤੀ ਲਈ ਕਿਸਾਨਾਂ ਨੂੰ ਪ੍ਰੇਰਿਆ ਹੈ। ਦੱਖਣੀ ਭਾਰਤ ਪਾਣੀ ਨਾਲ ਘਿਰਿਆ ਹੋਇਆ ਹੋਣ ਕਰਕੇ ਮੱਛੀ ਪਾਲਣ ਅਤੇ ਸੀ ਫੂਡ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਡਿਜੀਟਲ ਇਨਫਰਾਸਟਰਕਚਰ ਨੂੰ ਵਧਾਵਾ ਦਿੱਤਾ ਗਿਆ ਹੈ। ਉਹਨਾਂ ਆਖਿਆ  ਕਿ ਜਿਆਦਾ ਤਰ ਧਿਆਨ ਆਦਿਵਾਸੀ ਵਰਗ ਨੂੰ ਉੱਚਾ ਚੁੱਕਣ ਵਿੱਚ ਰਿਹਾ ਹੈ। ਨੌਕਰੀ ਪੇਸ਼ਾ ਲੋਕਾਂ ਨੂੰ ਟੈਕਸ ਤੋਂ ਰਾਹਤ ਦਿੱਤੀ ਗਈ ਹੈ। ਇਸ ਬਜਟ ਵਿੱਚ ਪੰਜਾਬ ਨੂੰ ਕਿਤੇ ਨਾ ਕਿਤੇ ਅਣਗੋਲਿਆ ਕੀਤਾ ਗਿਆ ਹੈ। ਉਹਨਾਂ ਆਖਿਆ  ਕਿ ਉਚੇਚੀ ਸਿੱਖਿਆ ਵੱਲ ਖਾਸ ਧਿਆਨ ਨਾ ਦੇ ਕੇ ਸਕਿਲ ਸਿੱਖਿਆ ਵੱਧ ਧਿਆਨ ਹੈ। ਸਾਰੇ ਪੱਖਾਂ ਤੋਂ ਦੇਖਿਆ ਜਾਏ ਤਾਂ ਇਹ ਬਜਟ ਠੀਕ ਠਾਕ ਰਿਹਾ।