ਭਗਵਾਨ ਜਗਨਨਾਥ ਯਾਤਰਾ ਲਈ ਡਾ. ਹਰਜੋਤ ਕਮਲ ਸਿੰਘ ਨੇ ਸਮੂਹ ਸ਼ਰਧਾਲੂਆਂ ਨੂੰ ਦਿੱਤੀ ਵਧਾਈ
ਮੋਗਾ 11 ਜੁਲਾਈ (JASHAN )- ਮੋਗਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸਕੱਤਰ ਡਾ.ਹਰਜੋਤ ਕਮਲ ਸਿੰਘ ਨੇ ਮੋਗਾ ਵਿਖੇ ਭਗਵਾਨ ਜਗਨਨਾਥ ਯਾਤਰਾ ਵਿੱਚ ਸ਼ਾਮਿਲ ਸਾਰੇ ਹੀ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮਰੀਜ਼ ਡਾਕਟਰਾਂ ਕੋਲ ਇਲਾਜ਼ ਲਈ ਜਾਂਦੇ ਹਨ ਪਰ ਜੇਕਰ ਮਰੀਜ਼ ਸੀਰੀਅਸ ਹੋਵੇ ਤਾਂ ਡਾਕਟਰ ਨੂੰ ਖੁਦ ਚੱਲ ਕੇ ਮਰੀਜ਼ ਕੋਲ ਆਉਣਾ ਪੈਂਦਾ ਹੈ, ਠੀਕ ਉਸੇ ਤਰ੍ਹਾਂ ਜੋ ਸ਼ਰਧਾਲੂ ਪੁਰੀ ਵਿਖੇ ਜਗਨਨਾਥ ਮੰਦਰ ਵਿੱਖੇ ਰਥ ਯਾਤਰਾ ਵਿੱਚ ਸ਼ਾਮਿਲ ਨਹੀਂ ਹੋ ਸਕੇ ਜਾਂ ਸ਼ਾਮਿਲ ਹੋਣ ਵਿੱਚ ਅਸਮਰੱਥ ਹਨ ਅਤੇ ਭਗਵਾਨ ਦਾ ਆਸ਼ੀਰਵਾਦ ਨਹੀਂ ਲੈ ਸਕੇ ਉਨ੍ਹਾਂ ਵਾਸਤੇ ਅੱਜ ਪ੍ਰਭੂ ਜਗਨਨਾਥ ਜੀ ਮੋਗਾ ਵਿਖੇ ਆਪਣਾ ਆਸ਼ੀਰਵਾਦ ਦੇਣ ਆਏ ਹਨ। ਉਨ੍ਹਾਂ ਕਿਹਾ ਕਿਭਗਵਾਨ ਜਗਨਨਾਥ ਜੀ ਦੇ ਪੁਰੀ ਵਿਖੇ ਸਥਿੱਤ ਮੰਦਰ ਵਿੱਚ ਆਪਣੀਆਂ ਉਦਾਸੀਆਂ ਦੌਰਾਨ ਬਾਬਾ ਨਾਨਕ ਜੀ ਵੀ ਗਏ ਸਨ ਅਤੇ ਉਥੇ
ਉਨ੍ਹਾਂ ਨੇ ਆਰਤੀ ਵੀ ਉਚਾਰਨ ਕੀਤੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਭਗਵਾਨ ਜਗਨਨਾਥ ਜੀ ਉਨ੍ਹਾਂ ਦੇ ਭਰਾ ਬਲਰਾਮ ਜੀ ਅਤੇ ਭੈਣ ਸੁਭੱਦਰਾ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਮੋਗਾ ਦੇ ਉੱਪਰ ਹਮੇਸ਼ਾ ਭਗਵਾਨ ਦੀ ਸਵੱਲੀ ਨਜ਼ਰ ਬਣੀ ਰਹੇ ਅਤੇ ਮੋਗਾ ਵਾਸੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰਾਂ ਤੇ ਭਗਵਾਨ ਦੀ ਨਜ਼ਰੇ ਇਨਾਇਤ ਬਣੀ ਰਹੇ।