ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਤ ਪ੍ਰਤੀਸ਼ਤ
ਮੋਗਾ, 14 ਮਈ (ਜਸ਼ਨ) ਕੈਂਬਰਿਜ ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਰੋਡ, ਮੋਗਾ ਵਿਖੇ ਦਸਵੀਂ ਜਮਾਤ ਦਾ ਨਤੀਜਾ ਜੋ ਕਿ ਸੀ. ਬੀ. ਐਸ. ਈ. ਵੱਲੋਂ ਐਲਾਨਿਆ ਗਿਆ ਹੈ, ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।ਸਕੂਲ ਦੀ ਵਿਦਿਆਰਥਣ ਮਨਜੋਤ ਕੌਰ ਨੇ 94.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਵਨੀਤ ਕੌਰ 94% ਅੰਕ ਲੈ ਕੇ ਦੂਜਾ ਸਥਾਨ ਅਤੇ ਨਵਜੋਤ ਕੌਰ ਬਰਾੜ ਨੇ 93.8% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਵਿਸ਼ੇ ਵਿੱਚ ਸ਼ੁਭਨੀਤ ਕੌਰ, ਅਵਨੀਤ ਕੌਰ, ਰਮਨਦੀਪ ਕੌਰ, ਦੀਆ, ਆਰਤੀ, ਨਵਜੋਤ ਕੌਰ ਬਰਾੜ, ਨੇਹਾ, ਦੀਵਾਂਸ਼ ਅਰੋੜਾ ਨੇ ਪੰਜਾਬੀ ਵਿੱਚੋਂ 100 ਚੋਂ 100 ਅੰਕ ਪ੍ਰਾਪਤ ਕੀਤੇ।ਅੰਗਰੇਜ਼ੀ ਵਿਸ਼ੇ ਵਿੱਚ ਦੀਆ ਨੇ 95 ਅੰਕ ਪ੍ਰਾਪਤ ਕੀਤੇ। ਮਨਜੋਤ ਕੌਰ ਅਤੇ ਅਵਨੀਤ ਕੌਰ ਨੇ ਮੈਥ ਵਿੱਚੋਂ 93% ਅੰਕ ਲਏ। ਸਾਇੰਸ ਵਿੱਚੋਂ ਨਵਜੋਤ ਕੌਰ ਨੇ 96% ਅੰਕ ਲਏ। ਸਮਾਜਿਕ ਸਿੱਖਿਆ ਵਿੱਚੋਂ ਮਨਜੋਤ ਕੌਰ ਨੇ 97% ਅੰਕ ਲਏ। ਹਿੰਦੀ ਵਿਸ਼ੇ ਵਿਚ ਨਵਜੋਤ ਕੌਰ ਅਤੇ ਨੇਹਾ ਨੇ 95% ਅੰਕ ਪ੍ਰਾਪਤ ਕੀਤੇ। ਤਨਮੇ ਬਾਂਸਲ, ਨਵਜੋਤ ਕੌਰ ਬਰਾੜ, ਨੇਹਾ, ਦੀਵਾਂਸੂ ਅਰੋੜਾ, ਮਨਜੋਤ ਕੌਰ ਗਿੱਲ, ਅਵਨੀਤ ਕੌਰ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸ਼ੁਭਨੀਤ ਕੌਰ, ਤੇਜਿੰਦਰਪਾਲ ਕੌਰ, ਗੁਰਸ਼ਰਨ ਸਿੰਘ, ਅਵਨੀਤ ਕੌਰ, ਹਰਸ਼ਿਤਾ, ਰਮਨਦੀਪ ਕੌਰ, ਸਨੇਹਲ ਗਾਂਧੀ, ਜਸਮੀਤ ਕੌਰ, ਆਰਤੀ, ਦੀਆ, ਜਸਕਰਨ ਕੌਰ, ਜਸਵਿੰਦਰ ਕੌਰ, ਅਭਿਨਵ ਅਗਰਵਾਲ, ਦਿਲਰਾਜ ਸਿੰਘ ਗਿੱਲ, ਗੁਰਸੰਦੇਸ਼ ਸਿੰਘ, ਹਰਮਨਪ੍ਰੀਤ ਸਿੰਘ ਬੋਪਾਰਾਏ, ਸਾਰਾ ਸਿੱਧੂ, ਸ਼ਨਾਇਆ ਬਾਂਸਲ, ਉਂਕਾਰਦੀਪ ਸਿੰਘ, ਰਿਸ਼ਵ ਗੋਇਲ ਕੁੱਲ ਵੀਹ ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਨੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਨੂੰ ਤਹਿ ਦਿਲ ਤੋਂ ਵਧਾਈ ਦਿੱਤੀ ਕਿ ਅਜਿਹਾ ਪ੍ਰਿੰਸੀਪਲ ਮੈਡਮ ਅਤੇ ਉਨ੍ਹਾਂ ਦੇ ਮਿਹਨਤੀ ਸਟਾਫ ਕਰਕੇ ਹੀ ਸੰਭਵ ਹੋਇਆ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਇਲਾਕੇ ਵਿੱਚ ਸਿਰ ਕੱਢਵੀਂ ਸੰਸਥਾ ਬਣ ਸਕੀ ਹੈ। ਪ੍ਰਿੰਸੀਪਲ ਮੈਡਮ ਅਤੇ ਸਮੂਹ ਮੈਨੇਜਮੈਂਟ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।