ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਫਸਰਾਂ ਦੀ ਇਕ ਰੋਜ਼ਾ ਚੋਣ ਰਿਹਰਸਲ ਕਰਵਾਈ
ਐੱਸ ਡੀ ਐੱਮ ਸ. ਸਾਰੰਗਪ੍ਰੀਤ ਸਿੰਘ ਔਜਲਾ ਨੇ ਆਖਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸ਼ਨ ਲੋਕ ਸਭਾ ਚੋਣਾਂ 2024 ਨੂੰ ਪੂਰੇ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਇਹ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਉਹਨਾਂ ਦੱਸਿਆ ਕਿ ਪੋਲ ਵਿੱਚ ਲੱਗੇ ਸਮੂਹ ਸਟਾਫ਼ ਦੀਆਂ ਸਹੂਲਤਾਂ ਵੱਲ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਇਲੈਕਸ਼ਨ ਕਾਨੂੰਗੋ ਜਸਵੀਰ ਸਿੰਘ ਤੋਂ ਇਲਾਵਾ ਸੈਕਟਰ ਅਫਸਰਾਂ ਨੇ ਰਿਹਰਸਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਯੋਗਦਾਨ ਪਾਇਆ ।
ਇਸ ਮੌਕੇ ਸੈਕਟਰ ਅਫਸਰ ਲੈਕਚਰਾਰ ਹਰਦੀਪ ਸਿੰਘ ਬਰਾੜ ਨੇ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਸਿੱਖਿਅਤ ਕਰਦਿਆਂ ਈ.ਵੀ.ਐਮ ਦੀ ਟ੍ਰੇਨਿੰਗ ਦੇ ਨਾਲ ਨਾਲ ਵੱਖ ਵੱਖ ਪਰਫਾਰਮਿਆਂ ਬਾਰੇ ਦੱਸਿਆ। ਉਹਨਾਂ ਵੀ ਵੀ ਪੈਟ, ਬੈਲਟ ਯੂਨਿਟ ਵੋਟਿੰਗ ਅਤੇ ਯੂਨਿਟ ਦੀ ਟ੍ਰੇਨਿੰਗ ਦਿੰਦਿਆਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਬਾਰੇ ਵੀ ਸਿੱਖਿਅਤ ਕੀਤਾ। ਇਸ ਰਿਹਰਸਲ ਦੌਰਾਨ ਪ੍ਰਿੰ: ਰਾਜੇਸ਼ ਕੁਮਾਰ, ਪ੍ਰਿੰ: ਰਜਿੰਦਰ ਸਿੰਘ , ਲੈਕਚਰਾਰ ਕੰਵਲਦੀਪ , ਮਾਸਟਰ ਟ੍ਰੇਨਰ ਅਨਿਲ ਗੁਪਤਾ ਆਦਿ ਨੇ ਚੋਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ ।
ਇਸ ਮੌਕੇ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ, ਜਤਿਨ ਕੁਮਾਰ , ਰਾਜਪਾਲ , ਐੱਸ ਡੀ ਓ ਦਲਬੀਰ ਸਿੰਘ, ਅੰਕਿਤ ਕੁਮਾਰ ,ਬਲਜਿੰਦਰ ਸਿੰਘ ,ਰੁਪਿੰਦਰ ਸਿੰਘ ਚਾਹਲ ਆਦਿ ਨੇ ਵੀ ਟ੍ਰੇਨਿੰਗ ਸ਼ੈਸ਼ਨ ਵਿਚ ਭਾਗ ਲਿਆ।