ਬਲੂਮਿੰਗ ਬਡਜ਼ ਸਕੂਲ 'ਚ ਮਲੇਰੀਆ ਤੋਂ ਬਚਣ ਸੰਬੰਧੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ,ਸਮੇਂ-ਸਮੇਂ ਤੇ ਸਕੂਲ ਵਿੱਚ ਕੀਤਾ ਜਾਂਦਾ ਹੈ ਫੋਗ ਸਪਰੇਅ-ਕਮਲ ਸੈਣੀ
ਮੋਗਾ, 30 ਅਪਰੈਲ (ਜਸ਼ਨ): ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਸਵੇਰ ਦੀ ਸਭਾ ਦੋਰਾਨ ਵਰਲਡ ਮਲੇਰੀਆ ਡੇ ਬਾਰੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸਬੰਧਤ ਕਈ ਕਿਸਮ ਦੇ ਚਾਰਟ, ਸਲੋਗਨ ਆਦਿ ਬਣਾਏ ਗਏ। ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਵਰਲਡ ਮਲੇਰੀਆ ਦਿਵਸ 25 ਅਪ੍ਰੈਲ 2008 ਨੁੰ ਪਹਿਲੀ ਵਾਰੀ ਮਨਾਇਆ ਗਿਆ ਸੀ। ਇਸ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਭਿਆਨਕ ਰੋਗ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਹੈ। ਜਿਸ ਨਾਲ ਹਰ ਸਾਲ ਲੱਖਾਂ ਲੋਕ ਮਰਦੇ ਹਨ। ਇਸ ਮੁੱਦੇ ਉੱਤੇ ਵਿਸ਼ਵ ਸੰਗਠਨ ਦਾ ਕਹਿਣਾ ਹੈ ਕਿ ਮਲੇਰੀਆ ਨਿੰਯਤਰਣ ਪ੍ਰੋਗਰਾਮ ਚਲਾਉਣ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਵੱਲੋਂ ਇਸ ਮਹਾਂਮਾਰੀ ਤੋਂ ਬਚਣ ਲਈ ਕਈ ਤਰੀਕੇ ਵੀ ਦੱਸੇ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਆ ਰਹੇ ਵਿਦਿਆਰਥੀਆਂ ਦੀ ਸਿਹਤ ਦੀ ਜਿੰਮੇਵਾਰੀ ਸਾਡੀ ਹੈ ਜਿਸ ਕਰਕੇ ਸਮੇਂ-ਸਮੇਂ ਤੇ ਸਕੂਲ ਵਿੱਚ ਫੋਗ ਸਪ੍ਰੈਅ ਕਰਵਾਈ ਜਾਂਦੀ ਹੈ ਤਾਂ ਜੋ ਇਸ ਮਲੇਰੀਆ ਦੇ ਮੱਛਰ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਨੇ ਉਚੇਚੇ ਤੌਰ ਤੇ ਦੱਸਿਆ ਕਿ ਸੰਸਥਾ ਵਿੱਚ ਤਿੰਨ ਤੋਂ ਚਾਰ ਫੋਗ ਮਸ਼ੀਨਾਂ ਦਾ ਖਾਸ ਪ੍ਰਬੰਧ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਇਸ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਅਤੇ ਮੌਸਮ ਦੇ ਅਨੁਕੂਲ ਆਪਣੀ ਸਿਹਤ ਦਾ ਧਿਆਨ ਰੱਖਣ, ਆਪਣੇ ਆਲੇ ਦੁਆਲੇ ਨੂੰ ਸਾਫ- ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਭਿਆਨਕ ਬੀਮਾਰੀ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਨੂੰ ਜੜੋ੍ਹ ਖਤਮ ਕੀਤਾ ਜਾ ਸਕੇ ਅਤੇ ਸਰਕਾਰ ਦੇ ਨਾਲ-ਨਾਲ ਸਾਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ। ਜਿਸ ਤਰਾਂ ਹੁਣ ਕਣਕਾਂ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੱਛਰ ਬਹੁਟ ਕਿਆਦਾ ਹੋ ਰਹੇ ਹਨ। ਸਕੂਲ ਵਿੱਚ ਮੱਛਰਾਂ ਤੋਂ ਬਚਾਅ ਕਰਨ ਲਈ ਸਮੇਂ ਸਮੇਂ ਤੇ ਫੋਗ ਸਪ੍ਰੇਅ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਸ ਮਲੇਰੀਆ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।