ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਸਵੀਪ ਐਕਟੀਵਿਟੀ ਅਧੀਨ ਚੋਣ ਪ੍ਰਣਾਲੀ ਨਾਲ ਵਿਦਿਆਰਥੀਆਂ ਨੂੰ ਕਰਵਾਇਆ ਜਾਣੂ

ਮੋਗਾ, 27 ਅਪ੍ਰੈਲ (ਜਸ਼ਨ): - ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਸਕੂਲ ਮੋਗਾ, ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਦੀ ਯੋਗ ਅਗੁਵਾਏ ਆਏ ਦਿਨ ਹੀ ਕੋਈ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਉਪਰਾਲਿਆਂ ਦੀ ਇਸ ਲੜ੍ਹੀ ਦੇ ਤਹਿਤ ਅੱਜ ਸਕੂਲ ਵਿੱਚ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵਪਿ ਐਕਟੀਵਿਟੀ ਦੇ ਸੰਬੰਧ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਣਾਲੀ ਨਾਲ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਡਰਿੱਲ ਦਾ ਆਯੋਜਨ ਕੀਤਾ ਗਿਆ। ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਅਤੇ ਆਉਣ ਵਾਲੀ 1 ਜੂਨ ਨੂੰ ਪੰਜਾਬ ਰਾਜ ਵਿੱਚ ਵਿੱਚ ਹੋਣ ਵਾਲੀਆਂ ਲੋਕਸਭਾ ਚੌਣਾਂ ਦੇ ਮੱਦੇ ਨਜ਼ਰ ਵਿਦਿਆਰਥੀਆਂ ਨੂੰ ਸਾਰੀ ਚੋਣ ਪ੍ਰਣਾਲੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਪ੍ਰਯੋਗਾਤਮਕ ਤਰੀਕੇ ਨਾਲ ਸਾਰੀ ਪ੍ਰਣਾਲੀ ਦਾ ਸਟੇਜ਼ ਉੱਪਰ ਮੰਚਨ ਵੀ ਕੀਤਾ ਗਿਆ। ਇਸ ਪ੍ਰਕਰੀਆ ਵਿੱਚ ਗਿਆਰ੍ਹਵੀ ਕਲਾਸ ਦੇ ਵਿਦਿਆਰਥੀਆਂ ਨੇ ਕਲਾਸ ਟੀਚਰ ਸ਼੍ਰੀਮਤੀ ਅਨੀਤਾ ਰਾਣੀ ਜੀ ਦੀ ਅਗੁਵਾਈ ਹੇਠ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ਕਾਰੀ ਕੀਤੀ। ਸੱਭ ਤੋਂ ਪਹਿਲਾਂ ਚਾਰਟ ਅਤੇ ਆਰਟੀਕਲ ਰਾਹੀਂ ਉਹਨਾਂ ਦੱਸਿਆ ਕਿ ਕਿਸ ਪ੍ਰਕਾਰ ਚੋਣ ਪ੍ਰਣਾਲੀ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਖੁਦ ਨੂੰ ਲੋਕਾਂ ਦਾ ਪ੍ਰਤੀਨਿਧੀ ਬਣਾਉਣ ਲਈ ਮੈਦਾਨ ਵਿੱਚ ਆਉਂਦੇ ਹਨ ਅਤੇ ਕਿਸ ਤਰ੍ਹਾਂ ਆਮ ਨਾਗਰਿਕ (ਵੋਟਰ) ਆਪਣੇ ਮਨਪਸੰਦ ਨੁਮਾਇੰਦੇ ਨੂੰ ਆਪਣਾ ਵੋਟ ਪਾਕੇ ਜਿਤਉਂਦਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਯੋਗਾਤਮਕ ਤਰੀਕੇ ਨਾਲ ਪੋਲਿੰਗ ਬੂਥ ਦੇ ਅੰਦਰ ਦੀ ਸੰਪੂਰਨ ਕਾਰਜਪ੍ਰਣਾਣੀ ਦਿਖਾਈ ਕਿ ਕਿਸ ਤਰ੍ਹਾਂ ਪਹਿਲਾਂ ਸਾਡੇ ਪਹਿਚਾਣ ਪੱਤਰ ਦੀ ਤਸਦੀਕ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਸਾਡੀ ਵੋਟ ਦਾ ਮਿਲਾਨ ਕਰਕੇ ਉਂਗਲੀ ਉੱਪਰ ਸਿਆਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਇੱਕ ਕੈਬਿਨ ਦੇ ਅੰਦਰ ਜਾਕੇ ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ ਈ.ਵੀ.ਐੱਮ. ਮਸ਼ੀਨ ਉੱਪਰ ਆਪਣੀ ਮਨਪਸੰਦ ਨੁਮਾਇੰਦੇ ਜਾਂ ਪਾਰਟੀ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਆਪਣਾ ਵੋਟ ਪਾਉਂਦੇ ਹਾਂ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਵਿੱਚ ਚੋਣਾ ਨੂੰ ਬਿਨਾਂ ਪੱਖਪਾਤ, ਘਪਲੇਬਾਜ਼ੀ ਜਾਂ ਧਾਂਦਲੀ  ਦੇ ਪੂਰਾ ਕਰਾਉਣ ਦੀ ਸਾਰੀ ਜਿੰਮੇਦਾਰੀ ਚੋਣ ਕਮਿਸ਼ਨ ਦੀ ਹੁੰਦੀ ਹੈ ਜੋ ਕਿ ਸਾਰੀ ਚੁਣਾਵ ਪ੍ਰਕਰੀਆ, ਪਾਰਟੀਆਂ ਅਤੇ ਉਹਨਾਂ ਦੇ ਨੁਮਾਇਂਦਆਂ ਦੀ ਗਤੀਵਿਧੀਆਂ ਤੇ ਆਪਣੀ ਨਜ਼ਰ ਬਣਾਏ ਰੱਖਦਾ ਹੈ ਅਤੇ ਜੇਕਰ ਕਿਸੇ ਥਾਂ ਤੇ ਚੋਣ ਜਾਪਤੇ ਦੀਆਂ ਸ਼ਰਤਾਂ ਵਿੱਚ ਕੋਤਾਹੀ ਸਾਹਮਣੇ ਆਉਂਦੀ ਹੈ ਤਾਂ ਚੋਣ ਕਮਿਸ਼ਨ ਉਸ ਵਿਰੁੱਧ ਸੱਖਤ ਤੋਂ ਸੱਖਤ ਕਾਰਵਾਈ ਕਰਦਾ ਹੈ। ਇਸ ਸੱਭ ਦੇ ਬਾਵਜੂਣ ਵੀ ਚੋਣਾ ਵਿੱਚ ਅਨੇਕਾ ਪ੍ਰਕਾਰ ਦੇ ਗਲਤ ਕੰਮ ਵੀ ਹੁੰਦੇ ਹਨ, ਜਿਵੇਂ ਕਿ ਕਈ ਪਾਰਟੀਆਂ ਦੇ ਨੁਮਾਇਂਦੇ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਤੋਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰਦੇ ਹਨ, ਜਾਂ ਫਿਰ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦਾ ਲਾਲਚ ਦੇਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀ ਆਪਣੇ ਘਰਾਂ ਵਿੱਚ ਅਤੇ ਆਸ-ਪਾਸ ਦੇ ਵੋਟਰਾਂ ਨੂਮ ਵੀ ਪ੍ਰੇਰਿਤ ਕਰਨ ਤਾਂ ਜੋ ਹਰ ਕੋਈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕੇ। ਅੰਤ ਵਿੱਚ ਉਹਨਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ ਦੇ ਵੋਟਰ ਹਨ ਇਸ ਲਈ ਹਰ ਇੱਕ ਵਿਦਿਆਰਥੀ ਦੀ ਇਹ ਨੈਤਿਕ ਜਿੰਮੇਦਾਰੀ ਬੰਣਦੀ ਹੈ ਕਿ ਉਹ ਆਉਣ ਵਾਲੇ ਭਵਿੱਖ ਵਿੱਚ ਆਪਣੀ ਵੋਟ ਦੀ ਵੱਰਤੋਂ ਹਮੇਸ਼ਾਂ ਦੇਸ਼ ਹਿੱਤ ਨੂੰ ਧਿਆਨ ਵਿੱਚ ਰੱਖਦ ਹੋਏ ਹੀ ਕਰਨ।