ਹੇਮਕੁੰਟ ਸਕੂਲ ਵਿਖੇ ਹੋਈ ਐੱਨ.ਸੀ.ਸੀ ਜੂਨੀਅਰ ਸੀਨੀਅਰ ਅਤੇ ਵਿੰਗ ਲੜਕੀਆਂ ਦੀ ਚੋਣ

ਮੋਗਾ, 24 ਅਪਰੈਲ (ਜਸ਼ਨ): 5 ਪੰਜਾਬ ਲੜਕੀਆਂ ਬਟਾਲੀਅਨ ਮੋਗਾ ਦੇ ਕਰਨਲ ਨਵਰਾਜ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਵਿੱਚ ਜੂਨੀਅਰ ਅਤੇ ਸੀਨੀਅਰ ਵਿੰਗ ਦੀ ਨਵੀਂ ਭਰਤੀ ਹੋਈ । ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੀ ਸ਼ਾਮਲ ਸਨ ।ਪਿ੍ਰੰਸੀਪਲ ਨੇ ਕੈਡਿਟਸ ਨੂੰ ਐੱਨ.ਸੀ.ਸੀ ਦੇ ਰੂਲਜ਼ ਆਦਿ ਤੋਂ ਜਾਗਰੂਕ ਕਰਾਇਆ ਅਤੇ ਐੱਨ.ਸੀ.ਸੀ  ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ । ਸਕੂਲ ਦੇ ਐੱਨ.ਸੀ.ਸੀ ਏ.ਐੱਨ.ਓ ਸਿਮਰਨਜੀਤ ਕੌਰ ਦੀ ਮੋਜੂਦਗੀ ਵਿੱਚ ਹਵਾਲਦੲਰ ਪਾਟਿਲ  ਅਤੇ ਹਵਾਲਦਾਰ ਕਰਨ ਨੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾ ਦੀ ਇੰਟਰਵਿਊ  ਉਪਰੰਤ 29 ਯੋਗ ਕੈਡਿਟਸ ਐੱਨ.ਸੀ.ਸੀ ਸੀਨੀਅਰ ਵਿੰਗ ਲਈ ਅਤੇ 21 ਕੈਡਿਟਸ ਨੂੰ ਜੂਨੀਅਰ ਵਿੰਗ ਲਈ ਚੁਣਿਆ । ਉਨ੍ਹਾਂ ਨੇ ਐੱਨ.ਸੀ.ਸੀ ਕੈਡਿਟਸ ਨੁੂੰ ਜੀਵਨ ਵਿੱਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ ਕਰਵਾਇਆ।