ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ 2024 -25 ਸੈਸ਼ਨ ਦੀ ਸ਼ੁਰੂਆਤ ਖੇਡ ਮੇਲਾ ਆਯੋਜਿਤ ਕਰਕੇ ਕੀਤੀ ਗਈ
ਮੋਗਾ, 9 ਅਪ੍ਰੈਲ (ਜਸ਼ਨ): -ਕੈਬਰਿਜ ਇੰਟਰਨੈਸ਼ਨਲ ਸਕੂਲ ਵਿੱਚ 2024-25 ਸੈਸ਼ਨ ਦੀ ਸ਼ੁਰੂਆਤ ਵਿੱਚ ਬੱਚਿਆਂ ਦੇ ਮਾਨਸਿਕ ਤਨਾਓ ਨੂੰ ਘੱਟ ਕਰਨ ਲਈ ਅਤੇ ਮੁੜ ਤੋਂ ਪੜ੍ਹਾਈ ਲਈ ਤਿਆਰ ਕਰਨ ਲਈ 6 ਅਪ੍ਰੈਲ, 2024 ਸ਼ਨੀਵਾਰ ਨੂੰ ਖੇਡ ਮੇਲਾ ਆਯੋਜਿਤ ਕੀਤਾ ਗਿਆ। ਇਸ ਵਿੱਚ ਸਾਰੇ ਹਾਊਸ ਦੇ ਮੁਖੀ ਪਰਮਿੰਦਰ ਸਿੰਘ ਅਤੇ ਐਨ ਕਮਲ ਜੋਤ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ।ਸਭ ਤੋਂ ਪਹਿਲਾਂ ਤੀਸਰੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਵਿੱਚ ਕਬੱਡੀ ਦਾ ਮੁਕਾਬਲਾ ਕਰਵਾਇਆ ਗਿਆ। ਪਹਿਲਾਂ ਮਰਕਰੀ ਅਤੇ ਵੀਨਸ ਹਾਊਸ ਵਿੱਚ ਮੁਕਾਬਲਾ ਹੋਇਆ ਜਿਸ ਵਿੱਚ ਮਰਕਰੀ ਹਾਊਸ ਨੇ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਮਾਰਸ ਅਤੇ ਜੂ ਪੀਟਰ ਹਾਊਸ ਵਿੱਚ ਮੁਕਾਬਲਾ ਹੋਇਆ ਅਤੇ ਮਾਰਸ ਹਾਊਸ ਨੇ ਜਿੱਤ ਪ੍ਰਾਪਤ ਕੀਤੀ ।ਅੰਤ ਜੇਤੂ ਟੀਮਾਂ ਮਰਕਰੀ ਤੇ ਮਾਰਸ ਹਾਊਸ ਵਿੱਚ ਮੁਕਾਬਲਾ ਹੋਇਆ ਆਖਰ ਮਾਰਸ ਹਾਊਸ ਨੇ ਜਿੱਤ ਪ੍ਰਾਪਤ ਕਰਕੇ ਮੈਦਾਨ ਫਤਿਹ ਕੀਤਾ ਇਹਨਾਂ ਛੋਟੇ -ਛੋਟੇ ਵਿਦਿਆਰਥੀਆਂ ਦੇ ਕਬੱਡੀ ਮੁਕਾਬਲੇ ਦਾ ਸਭ ਨੇ ਬਹੁਤ ਆਨੰਦ ਮਾਣਿਆ ਅਤੇ ਮੈਦਾਨ ਤਾੜੀਆਂ ਨਾਲ ਗੂੰਜ ਉੱਠਿਆ। ਕਬੱਡੀ ਤੋਂ ਬਾਅਦ ਤੀਸਰੀ ਜਮਾਤ ਦੀਆਂ ਕੁੜੀਆਂ ਲਈ ਪੇਪਰ ਵਾਕ, ਚੌਥੀ ਜਮਾਤ ਦੀਆਂ ਕੁੜੀਆਂ ਹਰਡਲ ਰੇਸ, ਪੰਜਵੀਂ ਜਮਾਤ ਦੇ ਮੁੰਡਿਆਂ ਲਈ ਗੁਬਾਰਾ ਖੇਡ ਅਤੇ ਕੁੜੀਆਂ ਲਈ ਸਨੇਕ ਰੇਸ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਛੇਵੀਂ ਜਮਾਤ ਦੇ ਮੁੰਡਿਆਂ ਲਈ ਮਿਊਜੀਕਲ ਰਿੰਗ, ਕੁੜੀਆਂ ਲਈ ਰੱਸਾ ਟੱਪੀ ਖੇਡ ਖਿਡਾਈ ਗਈ। ਅੱਠਵੀਂ ਜਮਾਤ ਦੇ ਮੁੰਡਿਆਂ ਲਈ ਰਿੰਗ ਵਾਕ, ਕੁੜੀਆਂ ਲਈ ਕੌਣ ਖੇਡ ਖਿਡਾਈ ਗਈ। ਸਾਰੀਆਂ ਹੀ ਖੇਡਾਂ ਦਾ ਬੱਚਿਆਂ ਨੇ ਬਹੁਤ ਆਨੰਦ ਮਾਣਿਆ ।ਖੇਡਾਂ ਵਿੱਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੇ ਸਰੀਰਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕੀਤਾ ।ਇਸ ਖੇਡ ਮੇਲੇ ਦੀ ਸ਼ਾਨਦਾਰ ਸਫਲਤਾ ਤੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ ਜੀ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਨੇ ਸਾਰੇ ਹਾਊਸ ਦੇ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਉਣ ਲਈ ਉਤਸ਼ਾਹਿਤ ਕੀਤਾ।