ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਦੀ ਅਗਵਾਈ ’ਚ ’ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਗਾ ਜ਼ਿਲ੍ਹੇ ਦੇ 15 ਪਿੰਡਾਂ ’ਚ ਵਰਕਰਾਂ ਨਾਲ ਮੀਟਿੰਗ ਕੀਤੀ

*ਲੋਕ ਸਭਾ ਹਲਕਾ ਫਰੀਦਕੋਟ ਦੇ ਸਮੁੱਚੇ ਵੋਟਰਾਂ ਦਾ ਭਰੋਸਾ ਕਦੇ ਵੀ ਟੁੱਟਣ ਨਹੀਂ ਦੇਵਾਂਗੇ: ਕਰਮਜੀਤ ਅਨਮੋਲ
 
ਮੋਗਾ, 9 ਅਪ੍ਰੈਲ (ਜਸ਼ਨ) -ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਅੱਜ ਹਲਕਾ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਅੱਜ ਮੋਗਾ ਜ਼ਿਲੇ ਦੇ 15 ਪਿੰਡਾਂ ਦਾਰਾਪੁਰ, ਝੰਡੇਆਣਾ ਗਰਬੀ, ਮੰਗੇਵਾਲਾ, ਥੰਮਣਵਾਲਾ, ਖੁਖਰਾਣਾ, ਬਘੇਲੇਵਾਲਾ, ਸੋਸਣ, ਜੋਗੇਵਾਲਾ, ਡਗਰੂ, ਡਰੋਲੀ ਭਾਈ, ਕੋਰੇਵਾਲਾ, ਦਦਾਹੂਰ, ਘੱਲਕਲਾਂ, ਬੁੱਕਣ ਵਾਲਾ ਅਤੇ ਮੋਠਾਂ ਵਾਲੀ ਆਦਿ ਪਿੰਡਾਂ ਦਾ ਦੌਰਾ ਕਰਦਿਆ ਵਲੰਟੀਅਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਮੋਗਾ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਐਡਵੋਕੇਟ ਵਰਿੰਦਰ ਸਿੰਘ ਰੱਤੀਆਂ, ਦੀਪ ਦਾਰਾਪੁਰ, ਮਹਿਲਾ ਵਿੰਗ ਦੀ ਆਗੂ ਮਨਦੀਪ ਕੌਰ ਖੰਭੇ, ਲਵਲੀ ਸਿੰਗਲਾ ਆਦਿ ਵਲੰਟੀਅਰਾਂ ਅਤੇ ਅਧਿਕਾਰੀਆਂ ਨੇ ਉਮੀਦਵਾਰ ਕਰਮਜੀਤ ਅਨਮੋਲ ਦਾ ਫੁੱਲਾਂ ਦੇ ਹਾਰ ਅਤੇ ਤਾਜ ਦੇ ਕੇ ਸਵਾਗਤ ਕੀਤਾ। ਇਸ ਮੌਕੇ ’ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਹਲਕਾ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਸਮੂਹ ਵੋਟਰਾਂ ਅਤੇ ਹਲਕਾ ਵਾਸੀਆਂ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਗੇ ਸਗੋਂ ਫ਼ਰੀਦਕੋਟ ਲੋਕ ਸਭਾ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ’ਚ ਉਜਾਗਰ ਕਰਨਗੇ। ਉਨ੍ਹਾਂ ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ।