ਹੰਸ ਰਾਜ ਹੰਸ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਫਰੀਦਕੋਟ ਹਲਕੇ ਤੋਂ ਉਮੀਦਵਾਰ ਐਲਾਨਿਆ

ਮੋਗਾ,30 ਮਾਰਚ (ਜਸ਼ਨ, ਸਟਰਿੰਗਰ ਦੂਰਦਰਸ਼ਨ)  ਲੋਕ ਸਭ ਚੋਣਾਂ ਲਈ ਹਲਕਾ ਫਰੀਦਕੋਟ ਸਭ ਤੋਂ ਦਿਲਚਸਪ ਚੋਣ   ਅਖਾੜਾ ਬਣਨ ਜਾ ਰਿਹਾ ਹੈ। ਅੱਜ ਭਾਰਤੀ ਜਨਤਾ ਪਾਰਟੀ ਵਲੋਂ ਰਾਜ ਗਾਇਕ  ਹੰਸ ਰਾਜ ਹੰਸ ਨੂੰ  ਫਰੀਦਕੋਟ ਹਲਕੇ  ਤੋਂ ਉਮੀਦਵਾਰ  ਐਲਾਨ  ਦਿੱਤਾ  ਗਿਆ ਹੈ।  ਹੰਸ ਰਾਜ ਹੰਸ ਪਹਿਲਾਂ ਦਿੱਲੀ ਤੋਂ ਭਾਜਪਾ  ਦੇ ਸੰਸਦ ਰਹਿ ਚੁਕੇ ਨੇ। ਆਮ ਆਦਮੀ ਪਾਰਟੀ  ਵਲੋਂ ਪਹਿਲਾਂ ਹੀ ਗਾਇਕ ਤੇ ਫਿਲਮ ਅਦਾਕਾਰ  ਕਰਮਜੀਤ ਅਨਮੋਲ ਨੂੰ ਚੋਣ ਅਖਾੜੇ ਵਿਚ ਉਤਾਰਿਆ ਜਾ ਚੁੱਕਾ ਹੈ ਤੇ ਹੁਣ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਫੈਸਲੇ ਦੀ ਉਡੀਕ ਹੈ।