ਸੰਤ ਨਾਮਦੇਵ ਪਬਲਿਕ ਸਕੂਲ , ਮੋਗਾ ਦਾ ਨਤੀਜਾ ਰਿਹੈ ਸ਼ਾਨਦਾਰ

ਮੋਗਾ, 28 ਮਾਰਚ (ਜਸ਼ਨ): ਮੋਗਾ ਅਕਾਲਸਰ ਰੋਡ ’ਤੇ ਸਥਿਤ ਸੰਤ ਨਾਮਦੇਵ ਪਬਲਿਕ ਸਕੂਲ , ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਕਰੀਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਸਾਲਾਂ ਤੋਂ ਅਨੇਕਾਂ ਹੀ ਵਿਦਿਆਰਥੀ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਉੱਚ ਕੋਟੀ ਦੇ ਅਹੁਦਿਆਂ ’ਤੇ ਪਹੰਚੇ ਹਨ । ਉਹਨਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਸਕੂਲ ਦਾ ਨਤੀਜਾ 100% ਰਿਹਾ । ਇਨਾਮ ਵੰਡ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨ ਸ. ਜਗਜੀਤ ਸਿੰਘ ਘਾਲੀ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ , ਰਜਿਸਟਰ ਅਤੇ ਠੰਡੇ ਪਾਣੀ ਦੀਆਂ ਬੋਤਲਾਂ ਨਾਲ ਸਨਮਾਨਿਤ ਕਰਦਿਆਂ,  ਸਕੂਲ ਦੀ ਵਧੀਆ ਪੜ੍ਹਾਈ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਉਹਨਾਂ ਦੇ ਬੱਚੇ ਵੀ ਇਸੇ ਸਕੂਲ ਤੋਂ ਵਿੱਦਿਆ ਹਾਸਲ ਕਰਕੇ ਵਿਦੇਸ਼ਾਂ ਵਿਚ ਵਧੀਆ ਸੇਵਾਵਾਂ ਨਿਭਾਅ ਰਹੇ ਨੇ । ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧੀਆ ਨਤੀਜੇ ’ਤੇ ਵਧਾਈ ਦਿੱਤੀ । ਇਸ ਮੌਕੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਬੱਸੀਆਂ, ਅਵਤਾਰ ਸਿੰਘ ਵਹਿਣੀਵਾਲ , ਗੁਰਪ੍ਰੀਤ ਸਿੰਘ ਕੰਬੋ ਕਾਰਜਕਾਰੀਸੇਵਾਦਾਰ, ਸ.ਸਰੂਪ ਸਿੰਘ ਮੋਗਾ, ਕਮਲਜੀਤ ਸਿੰਘ ਬਿੱਟੂ, ਕੁਲਵੰਤ ਸਿੰਘ, ਸੁਖਦੀਪ ਸਿੰਘ, ਸੁਖਦੇਵ ਸਿੰਘ ਪੁਰਬਾ, ਅਮਨਦੀਪ ਸਿੰਘ ਮੰਨਾ, ਮੈਡਮ ਸ਼ਿੰਦਰਪਾਲ ਕੌਰ ਘਾਲੀ, ਪ੍ਰਿੰਸੀਪਲ ਕੁਲਵਿੰਦਰ ਕੌਰ ਬੇਦੀ, ਮੈਡਮ ਸੀਤਾਰਾਣੀ, ਅਨੀਤਾ ਰਾਣੀ, ਪਰਮਿੰਦਰ ਕੌਰ , ਮੈਡਮ ਪਰਮਜੀਤ ਕੌਰ ਅਤੇ ਰਾਮ ਕੁਮਾਰ ਆਦਿ ਵਿਸ਼ੇਸ਼ ਤੌਰ’ਤੇ ਹਾਜ਼ਰ ਸਨ।