ਪੱਤਰਕਾਰ ਰਛਪਾਲ ਸਿੰਘ ਗੋਗੀ ਤੇ ਹਰਜੀਤ ਕੌਰ ਬੱਧਨੀ ਨੇ ਆਪਣੇ ਵਿਆਹ ਦੀ 25ਵੀਂ ਵਰੇਗੰਢ ਮਨਾਉਂਦਿਆਂ ਪੌਦੇ ਲਗਾਉਣ ਦੀ ਮੁਹਿੰਮ 'ਚ ਸ਼ਾਮਿਲ ਹੋਣ ਦਾ ਲਿਆ ਫੈਸਲਾ

ਮੋਗਾ, 29 ਮਾਰਚ( ਜਸ਼ਨ, ਸਟਰਿੰਗਰ ਦੂਰਦਰਸ਼ਨ ਪੱਤਰਕਾਰ ਰਛਪਾਲ ਸਿੰਘ ਗੋਗੀ ਤੇ ਹਰਜੀਤ ਕੌਰ ਬੱਧਨੀ ਨੇ ਆਪਣੇ ਵਿਆਹ ਦੀ 25ਵੀਂ ਵਰੇਗੰਢ ਮਨਾਉਂਦਿਆਂ ਪੌਦੇ ਲਗਾਉਣ ਦੀ ਮੁਹਿੰਮ 'ਚ  ਸ਼ਾਮਿਲ ਹੋਣ ਦਾ  ਫੈਸਲਾ ਲਿਆ ਹੈ। ਰਛਪਾਲ ਸਿੰਘ ਗੋਗੀ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ  ਸਮੇਂ ਦੀ ਲੋੜ ਹੈ ਕਿ  ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਵਾਤਾਵਰਨ ਸਿਰਜਣ ਵਾਸਤੇ ਉਦਮ ਆਰੰਭ ਕਰੀਏ।