ਮਾਸਟਰ ਡਿਗਰੀ ਹੋਲਡਰ ਕਾਜਲਪ੍ਰੀਤ ਕੌਰ ਦਾ ਲੱਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,23 ਮਾਰਚ (ਜਸ਼ਨ):- ਪਤੀ-ਪਤਨੀ ਤੇ ਬੱਚਿਆਂ ਸਮੇਤ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਅੰਮ੍ਰਿਤਸਰ ਬਰਾਂਚ ਦੀ ਮੱਦਦ ਨਾਲ ਵਡਾਲਾ ਕਲ੍ਹਾਂ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਕਾਜਲਪ੍ਰੀਤ ਕੌਰ ਨੂੰ 34 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕਾਜਲਪ੍ਰੀਤ ਕੌਰ ਦੀ ਸਟੱਡੀ ਵਿੱਚ ਪੰਜ ਸਾਲਾਂ ਦਾ ਗੈਪ ਸੀ ਤੇ ਉਸਦੀ ਸਟੱਡੀ ਵੀਜ਼ਾ ਦੀ ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋਂ ਆਈ ਸੀ ਤੇ ਉਸਨੇ ਮਾਸਟਰ ਡਿਗਰੀ ਇਨ ਇੰਡੀਆ ਵਿੱਚ ਹੀ ਕੀਤੀ ਹੋਈ ਸੀ। ਕਾਜਲਪ੍ਰੀਤ ਕੌਰ, ਕੌਰ ਇੰਮੀਗ੍ਰੇਸ਼ਨ ਦੇ ਦਫਤਰ ਧੜਾ-ਧੜ ਆ ਰਹੇ ਵੀਜ਼ਿਆਂ ਤੋਂ ਪ੍ਰਭਾਵਿਤ ਹੋ ਕੇ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਕਾਜਲਪ੍ਰੀਤ ਕੌਰ ਦੀ ਫਾਈਲ ਦੇਖਣ ਤੋਂ ਬਾਅਦ ਉਸਦਾ ਪ੍ਰਸੈੱਸ ਸ਼ੁਰੂ ਕਰਦਿਆਂ 15 ਦਸੰਬਰ 2023 ਨੂੰ ਅੰਬੈਂਸੀ ‘ਚ ਲਗਾਈ ਤੇ 18 ਜਨਵਰੀ 2024 ਨੂੰ ਵੀਜ਼ਾ ਆ ਗਿਆ। ਇਸ ਮੌਕੇ ਕਾਜਲਪ੍ਰੀਤ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।