ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ‘ਪੰਜਾਬ ਬਚਾਓ ਯਾਤਰਾ ’ ਦੀ ਸਫਲਤਾ ਲਈ , ਪਾਰਟੀ ਵਰਕਰਾਂ, ਸਮੂਹ ਆਗੂਆਂ ਅਤੇ ਯੂਥ ਆਗੂਆਂ ਦਾ ਕੀਤਾ ਧੰਨਵਾਦ
ਮੋਗਾ, 23 ਮਾਰਚ (ਜਸ਼ਨ): ‘‘ਸੂਬੇ ਵਿਚ ਰਾਜ ਕਰ ਰਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਉਜਾਗਰ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਕੀਤੇ ਸੂਬੇ ਦੇ ਵਿਕਾਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ‘ਪੰਜਾਬ ਬਚਾਓ ਯਾਤਰਾ ’’ ‘ਚ ਕੱਲ ਧਰਮਕੋਟ ਅਤੇ ਮੋਗਾ ਹਲਕੇ ਦੇ ਵਰਕਰਾਂ ਅਤੇ ਲੋਕਾਂ ਦੀ ਸ਼ਮੂਲੀਅਤ ਬੇਹੱਦ ਉਤਸ਼ਾਹਜਨਕ ਰਹੀ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕੀਤਾ। ਸ: ਗਿੱਲ ਨੇ ਆਖਿਆ ਕਿ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਨਾਲ ਨਾਲ ਯੂਥ ਆਗੂਆਂ ਅਤੇ ਸੰਗਤ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਵੱਖ ਵੱਖ ਥਾਈਂ ਫੁੱਲਾਂ ਦੇ ਹਾਰਾਂ ਨਾਲ ਕੀਤੇ ਸਵਾਗਤ ਨੇ ਸ: ਬਾਦਲ ਦੀ ਲੋਕਪ੍ਰਿਯਤਾ ’ਤੇ ਮੋਹਰ ਲਗਾਈ। ਸ. ਅਮਰਜੀਤ ਗਿੱਲ ਨੇ ਆਖਿਆ ਕਿ ਪੰਜਾਬ ਦੇ ਵਡੇਰੇ ਹਿਤਾਂ ਲਈ ਸ਼ੁਰ ਕੀਤੀ ਪੰਜਾਬ ਬਚਾਓ ਯਾਤਰਾ ’ ‘ਚ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਧਰਮਕੋਟ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਮੋਗਾ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਦੇਖ ਰੇਖ ਵਿਚ ਸਮੂਹ ਪਾਰਟੀ ਆਗੂਆਂ, ਸਰਕਲ ਪ੍ਰਧਾਨਾਂ ਅਤੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
ਸ: ਗਿੱਲ ਨੇ ਨੌਜਵਾਨਾਂ ਅਤੇ ਸਮੂਹ ਸੰਗਤ ਦਾ ਕੋਟਿਨ ਕੋਟਿਨ ਧੰਨਵਾਦ ਕਰਦਿਆਂ ਮੋਗਾ ਅਤੇ ਧਰਮਕੋਟ ਹਲਕੇ ਦੇ ਸਮੂਹ ਅਹੁਦੇਦਾਰਾਂ ,ਵਰਕਰਾਂ ਅਤੇ ਯੂਥ ਆਗੂਆਂ ਨੂੰ ਹੋਰ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਲਈ ਨਿੱਠ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ।