ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਟੈਂਡਰ ਫ਼ੀਟ ਵਿਭਾਗ ਦਾ ਨਤੀਜਾ 100%ਰਿਹਾ

ਮੋਗਾ,23 ਮਾਰਚ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਦੇ ਟੈਂਡਰ ਫ਼ੀਟ ਵਿਭਾਗ ਦਾ ਨਤੀਜਾ ਐਲਾਨਿਆ ਗਿਆ ਜੋ ਕਿ ਬਹੁਤ ਸ਼ਾਨਦਾਰ ਰਿਹਾ। ਨੰਨੇ- ਮੁੰਨੇ ਵਿਦਿਆਰਥੀ  ਆਪਣਾ ਨਤੀਜਾ ਲੈਣ ਲਈ ਬਹੁਤ ਹੀ ਉਤਸੁਕ ਦਿਖਾਈ ਦੇ ਰਹੇ ਸਨ। ਟੈਂਡਰ  ਫ਼ੀਟ ਵਿਭਾਗ ਦੇ ਕੋਆਰਡੀਨੇਟਰ ਰੋਮਿਲਾ ਸੂਦ ਨੇ ਸਾਰੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਨਰਸਰੀ ਜਮਾਤ ਵਿੱਚ ਜੈਵੀਰ ਸਿੰਘ ਗਿੱਲ, ਸਰਤਾਜ ਸਿੰਘ ਬਰਾੜ, ਆਸ਼ਵੀ ਸ਼ਰਮਾ, ਅੰਬਰਪ੍ਰੀਤ ਕੌਰ ਗਿੱਲ ਅਤੇ ਗੁਰਨੂਰਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੇ ।ਪਵਨਦੀਪ ਸਿੰਘ ਤੂਰ, ਸੁਰਿਆਸ਼ ਮੰਗਲ, ਗੁਣਰੀਤ ਕੌਰ ਨੈਨਸੀ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਐਲ ਕੇ ਜੀ ਜਮਾਤ ਵਿੱਚ ਨਿਮਰਤ ਕੌਰ, ਗੁਰਨਾਜ ਕੌਰ ਸੰਘਾ, ਸੀਰਤ ਕੌਰ ਧਾਲੀਵਾਲ, ਅਵਲੀਨ ਕੌਰ, ਨਵਲੀਨ ਕੌਰ ਗਿੱਲ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਜਸਮਨ ਸਿੰਘ, ਪਵਨਪ੍ਰੀਤ ਕੌਰ, ਗੁਰ ਫਤਿਹ ਸਿੰਘ ਅਤੇ ਧਰਮਜੋਤ ਸਿੰਘ ਗੁਰ ਨਿਸ਼ਾਨ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਯੂ ਕੇ ਜੀ ਜਮਾਤ ਵਿੱਚੋਂ ਸੀਰਤ ਚਾਵਲਾ, ਹਰਗੁਨ ਕੌਰ ਜੌ ਹਲ, ਤਨਵੀਰ ਮਲਿਕਾ, ਪ੍ਰਭ ਜਸ ਸਿੰਘ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ।ਅਸ਼ਮੀਤ ਕੌਰ,  ਏਕਮਜੋਤ ਸ਼ਰਮਾ, ਗੁਰਸੰਗਤ ਸਿੰਘ ਅਤੇ ਯਸ਼ ਕਰਨ ਪਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਹਿਲੀ ਜਮਾਤ ਵਿੱਚ ਆਸ਼ਰੇ ਗਾਂਧੀ, ਰਵਨੀਤ ਕੌਰ, ਸਹਿਜ ਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਨਿਰਲੇਪ ਕੌਰ,ਹਰਲੀਨ ਕੌਰ ਅਤੇ ਨਿਮਰਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੂਸਰੀ ਜਮਾਤ ਵਿੱਚ ਅਵਿਰਾਜ ਸਿੰਘ ਢਿੱਲੋ ਪ੍ਰਾਂਸੀ ਅਤੇ ਸਾਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜਪਨ ਜੋਤ ਸਿੰਘ ਮਨਪ੍ਰੀਤ ਕੌਰ ਅਤੇ ਦਿਵਿਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ,ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਨੇ ਸ਼ਾਨਦਾਰ ਅੰਕ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਤੀਸਰੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਅਤੇ ਗਿਆਰਵੀਂ ਜਮਾਤ ਦਾ ਨਤੀਜਾ 26 ਮਾਰਚ 2024 ਨੂੰ ਐਲਾਨਿਆ ਜਾਵੇਗਾ ਅਤੇ 01 ਅਪ੍ਰੈਲ 2024 ਤੋਂ ਨਵੇਂ ਸੈਸ਼ਨ ਦੀਆਂ ਜਮਾਤਾਂ ਸ਼ੁਰੂ ਹੋਣਗੀਆਂ।