ਮੋਗਾ ਦੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਵੱਲੋਂ ਲਵਾਰਿਸ ਮਨੁੱਖੀ ਦੇਹਾਂ ਦੇ ਅੰਤਿਮ ਸਸਕਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਪਾਏ ਭੋਗ
ਮੋਗਾ , 21 ਮਾਰਚ (ਜਸ਼ਨ):ਮੋਗਾ ਦੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਵੱਲੋਂ ਹਰ ਸਾਲ ਲਵਾਰਿਸ ਮਨੁੱਖੀ ਦੇਹਾਂ ਦੇ ਅੰਤਿਮ ਸਸਕਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਭੋਗ ਪਾਏ ਜਾਂਦੇ ਹਨ ਉਸੇ ਲੜੀ ਦੇ ਤਹਿਤ ਗੁਰਦੁਆਰਾ ਤੇਗ ਬਹਾਦਰ ਸਾਹਿਬ ਵਿਖੇ ਸਲਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ 30 ਲਾਵਾਰਿਸ ਮਨੁੱਖੀ ਦੋਹਾਂ ਦੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਸਮਾਜ ਸੇਵਾ ਸੁਸਾਇਟੀ (ਰਜਿ:) ਕਰਾਈ ਗਈ ਸਮਾਜ ਸੇਵਾ ਸੁਸਾਇਟੀ ਦੇ ਇਸ ਸਲਾਨਾ ਪ੍ਰੋਗਰਾਮ ਵਿੱਚ ਸਾਰੀਆਂ ਸਮਾਜ ਸਿਵੀ ਸੰਸਥਾਵਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ । ਲਾਵਾਰਿਸ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ/ਅੰਤਿਮ ਸੰਸਕਾਰ ਦੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੌਰਾਨ ਇਸ ਸਾਲ ਵਿੱਚ 30 ਲਾਵਾਰਿਸ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ/ਅੰਤਿਮ ਅਰਦਾਸ ਸੰਸਕਾਰ ਕੀਤੇ ਜਾ ਚੁੱਕੇ ਹਨ। ਉਹਨਾਂ ਮ੍ਰਿਤਕ ਦੇਹਾਂ ਪ੍ਰਤੀ ਧਾਰਮਿਕ ਅਤੇ ਸਮਾਜਿਕ ਕਿਰਿਆਵਾਂ ਦੀਆਂ ਰਸਮਾਂ ਦੀ ਪੂਰਤੀ ਲਈ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਦੁਸਾਂਝ ਰੋਡ, ਮੋਗਾ ਵਿਖੇ ਪਾਏ ਗਏ ਸੰਗਤਾਂ ਨੂੰ ਵਿਸ਼ੇਸ਼ ਗੁਰਬਾਣੀ ਨਾਲ ਜੋੜਨ ਲਈ ਗੁਰਬਾਣੀ ਕੀਰਤਨ ਅਤੇ ਕਥਾ ਬਾਬਾ ਹਰਵਿੰਦਰ ਸਿੰਘ ਜੀ (ਖਾਲਸਾ) ਰੌਲੀ ਵਾਲੇ (ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ) ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵਾ ਸੁਸਾਇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਤੇ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿੰਆਸੀ, ਕੈਸ਼ੀਅਰ ਬਲਜੀਤ ਸਿੰਘ ਚਾਨੀ, ਬਲਜਿਦਰ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ,ਨਵਕਰਨ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਗੁਰਜੋਤ ਸਿੰਘ ਕੰਡਾ, ਡਾ ਰਵੀ ਨੰਦਨ ਸ਼ਰਮਾ,ਪ੍ਰਗਟ ਪੁਰਬਾ, ਅਮਨਪ੍ਰੀਤ ਨੋਨੀ, ਗੈਰੀ ਮੈਂਬਰ, ਦਵਿੰਦਰ ਭੋਲ਼ਾ,ਬਲਰਾਜ ਗਿੱਲ, ਜਸਪਾਲ ਸਿੰਘ ਬਰਾੜ ਜੈਮਲ ਵਾਲਾ ,ਖਾਲਸਾ ਸੇਵਾ ਸੁਸਾਇਟੀ ਪਰਮਜੋਤ ਸਿੰਘ,ਯੰਗ ਵੈਲਫੇਅਰ, ਕਲੱਬ ਰਾਣਾ ਸੂਦ ਜੀ ਮੈਂਬਰ ਮੌਜੂਦ ਸਨ ।