ਸਾਹਿਤ ਸਭਾ ਜਗਰਾਉਂ ਦਾ ਸਲਾਨਾ ਸਮਾਗਮ ਗੁਰਪ੍ਰੀਤ ਸਿੰਘ ਤੂਰ ਰਿਟਾਇਰਡ ਪੁਲਿਸ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਇਆ
ਜਗਰਾਉਂ , 11 ਮਾਰਚ (ਜਸ਼ਨ): ਸਾਹਿਤ ਸਭਾ ਜਗਰਾਉਂ ਦਾ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਸੂਆ ਰੋਡ, ਜਗਰਾਉਂ ਵਿਖੇ ਹੋਇਆ । ਸਮਾਗਮ ਦੀ ਸ਼ੁਰੂਆਤ ਜਨਰਲ ਸਕੱਤਰ ਦਲਜੀਤ ਕੌਰ ਹਠੂਰ ਨੇ ਮੰਚ ਤੋਂ ਪ੍ਰਧਾਨਗੀ ਮੰਡਲ ਨੂੰ ਸੱਦਾ ਦੇ ਕੇ ਕੀਤੀ।ਜਿਸ ਵਿਚ ਗੁਰਪ੍ਰੀਤ ਸਿੰਘ ਤੂਰ ਨੂੰ ਪ੍ਰਧਾਨਗੀ,ਪ੍ਰਿੰਸੀਪਲ ਬਲਵੰਤ ਸਿੰਘ ਨੂੰ ਮੁੱਖ ਮਹਿਮਾਨ, ਪ੍ਰਭਜੋਤ ਸਿੰਘ ਸੋਹੀ ਨੂੰ ਸਭਾ ਦੇ ਸਰਪ੍ਰਸਤ,ਕਰਮ ਸਿੰਘ ਸੰਧੂ ਨੂੰ ਸਭਾ ਦੇ ਪ੍ਰਧਾਨ ਵਜੋਂ ਸੱਦਾ ਦਿੱਤਾ। ਇਸ ਤਰ੍ਹਾਂ ਸਾਹਿਤ ਨੂੰ ਸਮਰਪਿਤ ਸਮਾਗਮ ਦਾ ਆਰੰਭ ਕੀਤਾ ਗਿਆ।
ਸਮਾਗਮ ਦੇ ਪਹਿਲੇ ਪੜਾਅ ਵਿਚ ਕਰਮ ਸਿੰਘ ਸੰਧੂ ਵੱਲੋਂ ਹਾਜ਼ਰ ਸਾਹਿਤਕਾਰਾਂ ਤੇ ਸ਼ਰੋਤਿਆਂ ਨੂੰ ‘ਜੀ ਆਇਆ’ ਆਖਿਆ ਗਿਆ ।ਫਿਰ ਪ੍ਰਭਜੋਤ ਸਿੰਘ ਸੋਹੀ ਦੇ ਗੀਤ ਸੰਗ੍ਰਹਿ ‘ਸੰਦਲੀ ਬਾਗ’ ਤੇ ਪ੍ਰੋਫੈਸਰ ਰਮਨਪ੍ਰੀਤ ਕੌਰ ਚੌਹਾਨ ਨੇ ਪੇਪਰ ਪੜ੍ਹਿਆ। ਐਚ. ਐਸ ਡਿੰਪਲ ਨੇ ਗੋਸਟੀ ਦਾ ਆਰੰਭ ਕੀਤਾ।ਇਸ ਵਿਚਾਰ ਚਰਚਾ ਵਿਚ ਹਰਬੰਸ ਅਖਾੜਾ, ਅਵਤਾਰ ਜਗਰਾਉਂ, ਬੂਟਾ ਸਿੰਘ ਚੌਹਾਨ ਨੇ ਹਿੱਸਾ ਲਿਆ। ਪ੍ਰਭਜੋਤ ਸਿੰਘ ਸੋਹੀ ਨੇ ਸਮੇਟਵੀਂ ਟਿੱਪਣੀ ਕੀਤੀ।
ਦੂਜੇ ਪੜ੍ਹਾਅ ਵਿਚ ਸਨਮਾਨਿਤ ਹੋਣ ਜਾ ਰਹੇ ਸਾਹਿਤਕਾਰਾਂ ਦੇ ਕਲਮੀ ਸਫ਼ਰ ਬਾਰੇ ਰਾਜਦੀਪ ਸਿੰਘ ਤੂਰ ਨੇ ਸੰਖੇਪ ਜਾਣਕਾਰੀ ਸਾਂਝੀ ਕੀਤੀ।ਆਦੇਸ਼ ਆਕੁੰਸ਼ ਨੂੰ ਪ੍ਰਿੰਸੀਪਲ ਤਖ਼ਤ ਸਿੰਘ ਗ਼ਜ਼ਲ ਪੁਰਸਕਾਰ,ਬੂਟਾ ਸਿੰਘ ਚੌਹਾਨ ਨੂੰ ਮਾਤਾ ਹਰਬੰਸ ਕੌਰ ਧਾਲੀਵਾਲ (ਚੌਂਕੀਮਾਨ) ਪੁਰਸਕਾਰ ਜੋ ਭੁਪਿੰਦਰ ਸਿੰਘ ਧਾਲੀਵਾਲ ਡਿਪਟੀ ਕਮਾਡੈਂਟ ਨੇ ਆਪਣੀ ਮਾਤਾ ਹਰਬੰਸ ਕੌਰ ਧਾਲੀਵਾਲ ਦੀ ਯਾਦ ਵਿਚ ਦਿੱਤਾ, ਸਵਰਨਜੀਤ ਸਵੀ ਨੂੰ ਰਜਿੰਦਰ ਰਾਜ ਸਵੱਦੀ ਕਾਵਿ ਪੁਰਸਕਾਰ,ਡਾ. ਸਾਹਿਬ ਸਿੰਘ ਸੰਤ ਸਿੰਘ ਸਮਾਜ ਸੇਵਕ ਯਾਦਗਾਰੀ ਪੁਰਸਕਾਰ, ਹਰਪਿੰਦਰ ਰਾਣਾ ਨੂੰ ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ, ਹਰਬੰਸ ਅਖਾੜਾ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਭੇਟ ਕੀਤੇ ਗਏ। ਜਿੰਨ੍ਹਾਂ ਦਾ ਸਨਮਾਨ ਪੱਤਰ ਕ੍ਰਮਵਾਰ ਹਰਕੋਮਲ ਬਰਿਆਰ,ਹਰਬੰਸ ਅਖਾੜਾ, ਮੇਜਰ ਸਿੰਘ ਛੀਨਾ,ਸਰਦੂਲ ਲੱਖਾ,ਸਤਵਿੰਦਰ ਕੁੱਸਾ,ਗੁਰਜੀਤ ਸਹੋਤਾ,ਰਾਜਦੀਪ ਸਿੰਘ ਤੂਰ ਨੇ ਪੜਿਆ।
ਤੀਜੇ ਪੜ੍ਹਾਅ ਵਿਚ ਸਟੇਜ ਕਾਰਵਾਈ ਰਾਜਦੀਪ ਸਿੰਘ ਤੂਰ ਨੇ ਚਲਾਉਂਦਿਆਂ ਹਾਜ਼ਰ ਸਾਹਿਤਕਾਰਾਂ ਨੂੰ ਕਵਿਤਾਵਾਂ, ਕਵੀਸ਼ਰੀ,ਗ਼ਜ਼ਲਾ ਸਾਂਝੀਆਂ ਕਰਨ ਦਾ ਸੱਦਾ ਦਿੱਤਾ। ਜਿਸ ਵਿਚ ਬਚਿੱਤਰ ਸਿੰਘ, ਤੇਜਿੰਦਰ ਮਾਰਕੰਡਾ,ਅਵਤਾਰ ਜਗਰਾਉਂ,ਤਾਰਾ ਸਿੰਘ, ਕੈਪਟਨ ਪੂਰਨ ਸਿੰਘ, ਮੇਜਰ ਸਿੰਘ ਛੀਨਾ,ਰੀਆ ਰੈਨਾ,ਹਰਬੰਸ ਅਖਾੜਾ,ਹਰਚੰਦ ਸਿੰਘ ਗਿੱਲ,ਮੰਨਤ ਕੌਸ਼ਲ,ਭਗਵਾਨ ਢਿੱਲੋਂ,ਦਵਿੰਦਰ ਬੁਜਗਰ,ਹਰਪ੍ਰੀਤ ਅਖਾੜਾ,ਸਤਨਾਮ ਸਿੰਘ,ਸੁਰਿੰਦਰ ਸਿੰਘ,ਦਰਸ਼ਨ ਬੋਪਾਰਾਏ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਚੌਥੇ ਪੜ੍ਹਾਅ ਵਿਚ ਹਰਕੋਮਲ ਬਰਿਆਰ ਦੀ ਹਾਸ ਵਿਅੰਗ ਪੁਸਤਕ ‘ ਬੱਲੇ ਬਾਬਾ ਬੱਲੇ’ , ਅਤੇ ਅਵਤਾਰ ਜਗਰਾਉਂ ਦੀ ਬਾਲ ਪੁਸਤਕ ‘ਸਦਾ ਸੱਚ ਦਾ ਪੱਲਾ ਫੜੀਏ’ ਰਿਲੀਜ ਕੀਤੀ ਗਈ।
ਆਖਰੀ ਪੜ੍ਹਾਅ ਤੇ ਬਲਵੰਤ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿਚ ਆਪਣੀ ਸਾਹਿਤਕ ਤੇ ਸਮਾਜਿਕ ਦੇਣ ਦਾ ਸਿਹਰਾ ਸਾਹਿਤ ਨੂੰ ਦਿੱਤਾ। ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਪ੍ਰਧਾਨਗੀ ਭਾ਼ਸ਼ਣ ਵਿਚ ਦੱਸਿਆ, ਕਿ ਮਿਆਰੀ ਗੀਤ ਸਮਾਜ ਨੂੰ ਸੇਧ ਦਿੰਦੇ ਹਨ।ਭੜਕੀਲੀ ਤੇ ਉਕਸਾਉਣ ਵਾਲੀ ਸ਼ਬਦਾਵਲੀ ਦੇ ਗੀਤ ਨਸ਼ਿਆਂ ਅਤੇ ਹਥਿਆਰਾਂ ਨੂੰ ਵਰਤਣ ਲਈ ਨੌਜਵਾਨਾਂ ਨੂੰ ਉਕਸਾਉਂਦੇ ਹਨ, ਜਿਸ ਨਾਲ ਸਮਾਜ ਵਿਚ ਸੱਭਿਆਚਾਰਕ ਨਿਘਾਰ ਆਉਂਦਾ ਹੈ। ਉਹਨਾਂ ਕਿਹਾ ਪੰਜਾਬੀਆਂ ਨੂੰ ਬੇਲੋੜੇ ਖਰਚੇ ਘਟਾਉਣੇ ਚਾਹੀਦੇ ਹਨ।ਅੰਤ ਵਿਚ ਪ੍ਰਭਜੋਤ ਸਿੰਘ ਸੋਹੀ ਵੱਲੋਂ ਆਏ ਮਾਣਯੋਗ ਸਾਹਿਤਕਾਰਾਂ ਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ ਗਿਆ।ਸਾਂਝੀ ਫੋਟੋ ਕਰਵਾਉਣ ਉਪਰੰਤ ਸਭ ਨੇ ਦੁਪਹਿਰ ਦਾ ਖਾਣਾ ਖਾਧਾ।
ਇਸ ਮੌਕੇ ਜੋਗਿੰਦਰ ਆਜ਼ਾਦ,ਜਗਜੀਤ ਸਿੰਘ,ਮੈਨੇਜਰ ਗੁਰਦੀਪ ਸਿੰਘ ਹਠੂਰ,ਜਸਵਿੰਦਰ ਸਿੰਘ ,ਤਾਰਾ ਸਿੰਘ ਰੂੰਮੀ,ਅਰਸ਼ਦੀਪ ਪਾਲ ਸਿੰਘ,ਗੁਰਪ੍ਰੀਤ ਸਿੰਘ ਆਰਟਿਸਟ,ਹਿਨਾ,ਅਸ਼ੋਕ ਭੰਡਾਰੀ,ਹਰਿੰਦਰ ਸਿੰਘ ਪਟਿਆਲਾ,ਡਾ. ਇਕਬਾਲ ਸਿੰਘ,ਰਛਪਾਲ ਸਿੰਘ ਚਕਰ,ਸਤਪਾਲ ਸਿੰਘ ਦੇਹੜਕਾ,ਹਰਨਰਾਇਣ ਸਿੰਘ ਹਾਜ਼ਰ ਸਨ।