ਜਿਲ੍ਹਾ ਓਬੀਸੀ ਮੋਰਚਾ ਭਾਜਪਾ ਮੋਗਾ ਦੀ ਕਾਰਜਕਾਰਨੀ ਦਾ ਹੋਇਆ ਗਠਨ,ਨਵੀਂ ਕਾਰਜਕਾਰਨੀ ਨੂੰ ਡਾ.ਹਰਜੋਤ ਕਮਲ ਨੇ ਦਿੱਤੀ ਵਧਾਈ
ਮੋਗਾ,2 ਮਾਰਚ (ਜਸ਼ਨ): ਅੱਜ ਮੋਗਾ ਵਿਖੇ ਓਬੀਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਵਲੋਂ ਜਿਲ੍ਹਾ ਮੋਗਾ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਮੌਕੇ ਤੇ ਡਾ. ਹਰਜੋਤ ਕਮਲ ਸੈਕਟਰੀ ਭਾਜਪਾ ਪੰਜਾਬ ਨੇ ਨਵੀਂ ਕਾਰਜਕਾਰਨੀ ਦੇ ਗਠਨ ਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਓਬੀਸੀ ਮੋਰਚੇ ਦੀ ਹਮੇਸ਼ਾ ਹੀ ਭਾਜਪਾ ਪਾਰਟੀ ਨੂੰ ਬਹੁਤ ਵੱਡੀ ਦੇਣ ਰਹੀ ਹੈ ਅਤੇ ਇਸ ਸਮਾਜ ਨੇ ਵੀ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਆਪਣੀ ਵਡਮੁੱਲਾ ਯੋਗਦਾਨ ਦਿੱਤਾ ਹੈ। ਡਾ. ਹਰਜੋਤ ਕਮਲ ਨੇ ਨਵੀਂ ਚੁਣੀ ਟੀਮ ਨੂੰ ਸੁਭਕਾਮਨਾਵਾਂ ਦਿੱਤੀਆਂ ਅਤੇ ਭਾਜਪਾ ਪਾਰਟੀ ਨੂੰ ਪੰਜਾਬ ਅਤੇ ਦੇਸ਼ ਵਿੱਚ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਨੇ ਦੱਸਿਆ ਕਿ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਜਰਨਲ ਸਕੱਤਰ ਡਾ. ਅਮਰਜੀਤ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਜਿਲ੍ਹਾ ਪ੍ਰਭਾਰੀ ਡਾ. ਅਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜੋ ਉਨ੍ਹਾਂ ਨੇ ਜਿੰਮੇਵਾਰੀ ਸੌਂਪੀ ਸੀ ਉਸਨੂੰ ਨਿਭਾਉਂਦੇ ਹੋਏ ਅੱਜ ਆਪਣੇ ਜਿਲ੍ਹੇ ਦੀ ਟੀਮ ਦਾ ਨਿਰਮਾਣ ਕੀਤਾ ਜਿਸ ਵਿੱਚ ਸੁਖਵੀਰ ਸਿੰਘ ਧੀਮਾਨ, ਇਸ਼ਮੀਤ ਸਿੰਘ ਦੋਵੇਂ ਜਰਨਲ ਸੈਕਟਰੀ, ਸੁਖਪ੍ਰੀਤ ਸਿੰਘ, ਦਵਿੰਦਰ ਸਿੰਘ, ਅੰਬਿਕਾ ਸਿੰਘ ਯਾਦਵ, ਸੱਤਿਆਵੀਰ ਸਿੰਘ, ਨੰਦ ਲਾਲ ਸਾਹਨੀ, ਗੁਰਪ੍ਰੀਤ ਸਿੰਘ ਨੀਲੂ ਸਾਰੇ ਵਾਈਸ ਪ੍ਰਧਾਨ, ਰਾਮ ਸ਼ਰਨ ਚਾਂਦਲਾ ਨੂੰ ਕੈਸ਼ੀਅਰ, ਸਚਿਨ ਕੁਮਾਰ, ਰਾਕੇਸ਼ ਕੁਮਾਰ ਯਾਦਵ, ਗੁਰਸੇਵਕ ਸਿੰਘ ਸਮਰਾਟ, ਬੂਟਾ ਸਿੰਘ, ਭੁਪਿੰਦਰ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਪ੍ਰਦੀਪ ਕੁਮਾਰ ਸ਼ਰਮਾ, ਮਨਪ੍ਰੀਤ ਸਿੰਘ ਦੁੰਨੇਕੇ, ਜਸਵੀਰ ਸਿੰਘ, ਪ੍ਰੇਮ ਸਿੰਘ, ਅਮਰਜੀਤ ਸਿੰਘ, ਗੁਰਤੇਜ ਸਿੰਘ ਖੁਖਰਾਣਾ, ਰਾਜ ਕੌਰ, ਧੀਰਜ ਕੁਮਾਰ, ਸਤਨਾਮ ਸਿੰਘ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ।