ਭਾਰਤ ਦੇ ਮਹਾਨ ਸਪੂਤਾਂ ਦੀਆਂ ਕੁਰਵਾਨੀਆਂ ਦੀ ਬਦੌਲਤ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ : ਡਾ ਮਾਲਤੀ ਥਾਪਰ
ਮੋਗਾ, 29 ਜਨਵਰੀ (ਜਸ਼ਨ) ਮੋਗਾ ਦੇ ਪਿੰਡ ਢੁੱਡੀਕੇ ਵਿਖੇ ਭਾਰਤ ਦੇ ਮਹਾਨ ਸਪੂਤ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ 159 ਵੇ ਜਨਮ ਦਿਹਾੜੇ ਤੇ ਲਾਲਾ ਲਾਜਪਤ ਰਾਏ ਜਨਮ ਸਥਾਨ ਮੈਮੋਰੀਅਲ ਕਮੇਟੀ ਦੇ ਮੈਂਬਰਾਂ ਦੇ ਨਾਲ ਮਿਲ ਕੇ ਉਹਨਾ ਦੇ ਬੁੱਤ ਦੇ ਉੱਪਰ ਫੁੱਲ ਮਾਲਾਵਾਂ ਅਰਪਤ ਕਰਨ ਤੋਂ ਬਾਅਦ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਮੈਬਰ ਜਨਮ ਸਥਾਨ ਮੈਮੋਰੀਅਲ ਕਮੇਟੀ ਨੇ ਕਿਹਾ ਕਿ ਅੱਜ ਅਸੀ ਜੋ ਆਜਾਦੀ ਦਾ ਆਨੰਦ ਮਾਣ ਰਹੇ ਹਾਂ ਇਹ ਭਾਰਤ ਦੇ ਮਹਾਨ ਸਪੂਤਾ ਦੀ ਕੁਰਬਾਨੀਆ ਦੇਣ ਹੈ । ਇਹਨਾ ਦੀਆਂ ਕੁਰਬਾਨੀਆਂ ਕਰਕੇ ਅਸੀ ਆਜਾਦ ਦੇਸ਼ ਦੇ ਨਾਗਰਿਕ ਹੋਣ ਦਾ ਮਾਣ ਰੱਖਦੇ ਹਾਂ ।ਲਾਲਾ ਲਾਜਪਤ ਰਾਏ ਜੀ 1915 ਵਿੱਚ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੇ ਦੱਖਣੀ ਅਫਰੀਕਾ ਤੋਂ ਵਾਪਿਸ ਪਰਤਣ ਤੋਂ ਪਹਿਲਾ ਹੀ ਆਜਾਦੀ ਦੀ ਲੜਾਈ ਅਤੇ ਸਮਾਜ ਦੇ ਸੁਧਾਰ ਵਾਸਤੇ ਜੋ ਸੰਘਰਸ਼ ਵਿੱਢਿਆ ਸੀ ਉਹਨਾ ਸਾਰੇ ਪ੍ਰੋਗਰਾਮਾਂ ਨੂੰ ਮਹਾਤਮਾ ਗਾਂਧੀ ਜੀ ਨੇ ਅੱਗੇ ਵਧਾਇਆ । ਲਾਲਾ ਲਾਜਪਤ ਰਾਏ ਜੀ ਦੀ ਸ਼ਹਾਦਤ ਨੇ ਸ਼ਹੀਦੇ ਆਜਮ ਸ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਦਿਲਾ ਅੰਦਰ ਅੰਗਰੈਜ ਸਰਕਾਰ ਦੇ ਖਿਲਾਫ ਬਲਦੀ ਅੱਗ ਦੇ ਉੱਪਰ ਤੇਲ ਪਾਈਆ ਅਤੇ ਉਸ ਦੇ ਨਾਲ ਦੇਸ਼ ਅੰਦਰ ਇੱਕ ਹੋਰ ਕ੍ਰਾਂਤੀ ਨੇ ਜਨਮ ਲਿਆ । ਲਾਲਾ ਲਾਜਪਤ ਰਾਏ ਜੀ ਨੇ ਜੋ ਪਗੜੀ ਸੰਭਾਲ ਜੱਟਾ ਕਿਸਾਨੀ ਨੂੰ ਬਚਾਊਣ ਦਾ ਸੰਘਰਸ਼ ਵਿੱਢਿਆ ਸੀ ਅੱਜ ਉਸ ਤੋਂ ਵੀ ਜਿਆਦਾ ਵੱਡਾ ਖਤਰਾ ਪੈਦਾ ਹੋ ਚੁੱਕਾ ਹੈ । ਅਸਲ ਦੇ ਵਿੱਚ ਅੱਜ ਕਿਸਾਨਾ ਦੀ ਪਗੜੀ ਭਾਰਤ ਸਰਕਾਰ ਆਪਣੇ ਕਦਮਾਂ ਵਿੱਚ ਰੋਲ ਰਹੀ ਹੈ । ਉਹਨਾ ਨੇ ਕਿਹਾ ਕਿ ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਸਾਡਾ ਦੇਸ਼ ਅਤੇ ਦੇਸ਼ ਦੇ ਹੁਕਮਰਾਨ ਉਹਨਾ ਦੇ ਅਸੂਲਾ ਦੇ ਬਿਲਕੁੱਲ ਉੱਲਟ ਜਾਣ ਦੀ ਕੋਸਿਸ਼ ਕਰਦੇ ਹਨ ਜਿਸ ਦੇ ਨਾਲ ਸੰਪਰਦਾਇਕਤਾਂ ਅਤੇ ਨਫਰਤ ਦਾ ਮਾਹੋਲ ਦਿਨੋ – ਦਿਨ ਵੱਧਦਾ ਜਾ ਰਿਹਾ ਹੈ । ਅੱਜ ਸਾਡੇ ਯੂਵਾ ਵਰਗ ਨੂੰ ਲਾਲਾ ਜੀ ਦੇ ਸਿਧਾਤਾਂ ਦੀ ਅਤੇ ਉਹਨਾ ਦੀ ਸੋਚ ਵਾਸਤੇ ਜਾਗਰੂਕ ਕਰਨ ਦੀ ਜਰੂਰਤ ਹੈ ਤਾਂ ਕਿ ਅਸੀ ਜਵਾਨੀ ਅਤੇ ਕਿਸਾਨੀ ਨੂੰ ਬਚਾ ਸਕੀਏ ।