ਅਯੋਧਿਆ ਸ੍ਰੀ ਰਾਮ ਮੰਦਰ ਦੇ ਉਦਘਾਟਨ ਦੀ ਖੁਸ਼ੀ ਵਿੱਚ ਹੇਮਕੁੰਟ ਸਕੂਲ ਨੇ ਕਰਵਾਇਆ ਸਮਾਗਮ

ਕੋਟਈਸੇਖਾਂ, 23 ਜਨਵਰੀ (ਜਸ਼ਨ) : ਭਗਵਾਨ ਸ੍ਰੀ ਰਾਮ ਜੀ ਦੀ ਯਾਦ ਵਿੱਚ ਅਯੋਧਿਆ, ਉੱਤਰ ਪ੍ਰਦੇਸ਼ ਦੀ ਪਵਿੱਤਰ ਧਰਤੀ ਤੇ ਸ਼ਾਨਦਾਰ ਅਤੇ ਸੁੰਦਰ  ਮੰਦਰ ਦੀ ਵਿਧੀ ਵਿਧਾਨ ਨਾਲ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ । ਦੇਸ਼ ਵਾਸੀਆ ਦੇ ਵਿੱਚ ਇਸ ਮੰਦਰ ਦੇ ਉਦਘਾਟਨ ਪ੍ਰਤੀ ਬੜਾ ਉਤਸਾਹ ਪਾਇਆ ਗਿਆ।  ਇਸ ਖੁਸੀ ਵਿੱਚ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿਖੇ ਸਮਾਗਮ ਕਰਵਾਇਆ ਗਿਆ ।ਵਿਦਿਆਰਥੀਆਂ ਵੱਲੋਂ  ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅੱਜ ਦਾ ਦਿਨ ਦੇਸ਼ ਤੇ ਦੇਸ਼ਵਾਸੀਆ ਲਈ  ਮਾਣ  ਵਾਲਾ ਸਮਾਂ ਹੈ ।ਇਸ ਮੌਕੇ ਪਿ੍ਰੰਸਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ  ਮਰਿਆਦਾ ਪਰਸ਼ੋਤਮ ਦੀ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ  ਅਤੇ ਵਿਦਿਆਰਥੀਆਂ ਨੂੰ  ਕਿਹਾ ਕਿ ਅੱਜ ਦਾ ਦਿਨ ਸਾਡੇ ਦੇਸ਼ ਲਈ ਇਤਿਹਾਸਿਕ ਦਿਨ ਹੈ  ਦੀਵਾਲੀ ਦੀ ਤਰ੍ਹਾਂ ਹੀ ਸਾਨੂੰ ਅੱਜ ਘਰਾਂ ਵਿੱਚ ਦੀਪ ਮਾਲਾ ਕਰਨੀ ਚਾਹੀਦੀ ਹੈ ।