ਸੰਯੁਕਤ ਨਦੀਨ ਪ੍ਰਬੰਧਨ ਸਮੇਂ ਦੀ ਮੁੱਖ ਲੋੜ: ਡਾ: ਹਰਮਹਿੰਦਰ ਸਿੰਘ ਧੰਮੂ

*ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਵਰਤੀ ਗਈ ਮੈਟਰੀਬਿਊਜ਼ਨ (ਸੈਨਕੋਰ) ਨੁਕਸਾਨਦਾਇਕ: ਡਾ: ਬਰਾੜ 
   

ਸਾਰੀ ਦੁਨੀਆਂ ਤੇ ਫਸਲਾਂ ਵਿਚ ਨਦੀਨਾਂ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ.ਲੰਮੇ ਸਮੇਂ ਵਾਸਤੇ ਨਦੀਨਾਂ ਤੇ ਕਾਬੂ ਰੱਖਣ ਲਈ ਸਾਇੰਸਦਾਨਾਂ ਦੀ ਸਲਾਹ ਨਾਲ ਨਵੇਂ ਨਦੀਨਨਾਸ਼ਕਾਂ ਨੂੰ਼ ਸਹੀ ਤਕਨੀਕ ਨਾਲ ਵਰਤਣ ਦੀ ਜ਼ਰੂਰਤ ਹੈ. ਇਹ ਵਿਚਾਰ ਪੱਛਮੀ ਆਸਟਰੇਲੀਆ ਦੇ ਖੇਤੀ ਵਿਭਾਗ ਦੇ ਸੀਨੀਅਰ ਸਾਇੰਸਦਾਨ ਡਾ: ਹਰਮਹਿੰਦਰ ਸਿੰਘ ਧੰਮੂ ਨੇ ਜ਼ਿਲ੍ਹਾ ਮੋਗਾ ਦੇ ਖੇਤੀ ਮਾਹਿਰਾਂ ਨਾਲ ਸਾਂਝੇ ਕੀਤੇ.
     ਵਿਚਾਰ ਵਟਾਂਦਰੇ ਦੌਰਾਨ ਡਾ: ਧੰਮੂ ਨੇ ਕਿਹਾ ਕਿ ਪੱਛਮੀ ਆਸਟਰੇਲੀਆ ਦੀ ਕਣਕ ਪੱਟੀ ਦਾ ਰਕਬਾ ਪੰਜਾਬ ਦੇ ਰਕਬੇ ਨਾਲ ਤਿੰਨ ਗੁਣਾਂ ਵੱਧ ਹੈ. ਇਸ ਮੌਕੇ ਪੰਜਾਬ ਵਿਚ ਤਕਰੀਬਨ 3.5  ਮਿਲੀਅਨ ਹੈਕਟੇਅਰ ਰਕਬੇ ਵਿਚ ਕਣਕ ਦੀ ਕਾਸ਼਼ਤ ਕੀਤੀ ਜਾ ਰਹੀ ਹੈ ਜਦ ਕਿ ਪੱਛਮੀ ਆਸਟਰੇਲੀਆ ਦੀ ਕਣਕ ਪੱਟੀ ਵਿਚ 9 ਮਿਲੀਅਨ ਹੈਕਟਰ ਉਪਰ ਅਨਾਜ ਵਾਲੀਆਂ ਫਸਲਾਂ ਦੀ ਖੇਤੀ ਸਿਰਫ ਸਰਦ ਰੁੱਤ ਵਿਚ ਕੀਤੀ ਜਾਂਦੀ ਹੈ. ਉੱਥੇ ਗਰਮੀ ਦੀ ਰੁੱਤ ਵਿਚ ਮੀਂਹ ਨਾ ਮਾਤਰ ਪੈਣ ਕਰਕੇ ਕੋਈ ਅਨਾਜ ਵਾਲੀਆਂ ਫਸਲਾਂ ਪੈਦਾ ਨਹੀਂ ਹੁੰਦੀਆਂ.  ਪੱਛਮੀ ਆਸਟਰੇਲੀਆ ਵਿਚ ਗੁੱਲੀ ਡੰਡੇ ਦੀ ਬਿਜਾਏ ਰਾਈਗ੍ਰਾਸ ਦੀ ਸਮੱਸਿਆ ਆਉ਼ਦੀ ਹੈ ਜਿਸ ਦੀ ਨਦੀਨਨਾਸ਼ਕਾਂ ਨਾਲ ਬੜੀ ਸਫਲਤਾ ਪੂਰਵਕ ਰੋਕਥਾਮ ਕੀਤੀ ਜਾਂਦੀ ਹੈ. ਉਨ੍ਹਾਂ ਕਿਹਾ ਪੱਛਮੀ ਆਸਟਰੇਲੀਆ ਵਿਚ ਕਣਕ ਦੀਆਂ ਦੋ ਕਿਸਮਾਂ ਈ.ਜੀ.ਏ ਈਗਲ ਰਾਕ ਅਤੇ ਬਲੇਡ ਜੋ ਕਿ ਮੈਟਰੀਬਿਊਜ਼ਨ ਨਦੀਨਨਾਸ਼ਕ ਲਈ ਵਧੇਰੇ ਸਹਿਣਸ਼ੀਲਤਾ ਰੱਖਣ ਵਾਲੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ . ਆਸਟਰੇਲੀਆ ਵਿਚ ਜਿੱਥੇ ਨਵੇਂ ਨਦੀਨਨਾਸ਼ਕਾਂ ਦੀ ਖੋਜ ਅਤੇ ਵਰਤੋਂ ਹੁੰਦੀ ਹੈ, ਉੱਥੇ ਕਣਕ ਦੀਆਂ ਨਦੀਨਨਾਸ਼ਕਾਂ ਦੀ ਸਹਿਣਸ਼ੀਲਤਾ ਪ੍ਰਤੀ ਵਧੇਰੇ ਸਮਰੱਥਾ ਰੱਖਣ ਵਾਲੀਆਂ ਕਿਸਮਾਂ ਦੀ ਖੋਜ ਤੇ ਵੀ ਉਸਾਰੂ ਕੰਮ ਕੀਤਾ ਜਾਂਦਾ ਹੈ. ਉਨ੍ਹਾਂ ਕਿਹਾ ਕਿ ਕਣਕ ਵਿੱਚ ਨਦੀਨਾ ਦੀ ਸੁਚੱਜੀ ਰੋਕਥਾਮ ਲਈ ੌਸੰਯੁਕਤ ਨਦੀਨ ਪ੍ਰਬੰਧਨੌ ਕਰਨਾ ਅਤੀ ਜਰੂਰੀ ਹੈ. ਸੰਯੁਕਤ ਨਦੀਨ ਪ੍ਰਬੰਧਨ ਲਈ ਫਸਲਾਂ ਦੀ ਇਕੋ ਖੱਤੇ ਵਿਚ ਅਦਲਾ ਬਦਲੀ ਕਰਕੇ ਬਿਜਾਈ ਕਰਨਾ, ਫਸਲਾਂ ਦੁਆਰਾ ਨਦੀਨਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਵਧਾਉਣ ਲਈ ਬੀਜ ਵੱੱਧ ਮਿਕਦਾਰ ਵਿਚ ਵਰਤਣਾ, ਵੱਧ ਕੱਦ ਦੀਆਂ ਕਿਸਮਾਂ ਦੀ ਬਿਜਾਈ ਕਰਨੀ, ਫਸਲਾਂ ਦੀ ਸਮੇ ਸਿਰ ਜਾਂ ਅਗੇਤੀ ਬਿਜਾਈ ਕਰਨੀ ਜ਼ਰੂਰੀ ਹੈ. ਨਦੀਨ ਨਾਸ਼ਕਾਂ ਦਾ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਛਿੜਕਾਅ ਕਰਨ ਲਈ ਕੱਟ ਜਾਂ ਫਲੈਟ ਫੈਨ ਨੋਜਲ ਦੀ ਵਰਤੋ ਕਰਨਾ, ਨਦੀਨ ਨਾਸ਼ਕ ਅਤੇ ਪਾਣੀ ਦੀ ਸਿਫਾਰਸ਼ ਕੀਤੀ ਮਾਤਰਾ ਦੀ ਵਰਤੋ ਕਰਨਾ, ਨਦੀਨ ਨਾਸ਼ਕਾਂ ਦੇ ਗਰੁੱਪਾਂ ਨੂੰ ਅਦਲ- ਬਦਲ ਕੇ ਵਰਤਣਾ ਜ਼ਰੂਰੀ ਹੈ ਤਾਂ ਜੋ ਨਦੀਨਾਂ ਵਿਚ ਨਦੀਨਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਦੀ ਸਮੱਸਿਆ ਜਲਦੀ ਨਾ ਆਵੇ. ਇਸ ਤੋਂ ਇਲਾਵਾ ਨਦੀਨਾਂ ਦੇ ਬੀਜ ਬਣਨ ਤੋਂ ਰੋਕਥਾਮ ਕਰਨਾ ਅਤੇ ਨਾਲ ਹੀ ਮਕੈਨੀਕਲ ਤਰੀਕੇ ਵਰਤ ਕੇ ਨਦੀਨਾਂ ਦਾ ਖਾਤਮਾ ਕਰਨਾ ਵੀ ਸੰਯੁਕਤ ਨਦੀਨ ਪ੍ਰਬੰਧਨ ਦੇ ਅਹਿਮ ਹਿੱਸੇ ਹਨ.    
          ਪੰਜਾਬ ਅਤੇ ਆਸਟਰੇਲੀਆ ਦੇ ਜਲਵਾਯੂ ਅਤੇ ਮਿੱਟੀ ਦੀ ਤੁਲਨਾ ਕਰਦੇ ਹੋਏ ਦੱਸਿਆ ਕਿ ਪੰਜਾਬ ਨੂੰ ਕੁਦਰਤ ਨੇ ਜ਼ਰਖੇਜ਼ ਜ਼ਮੀਨ, ਭਰਪੂਰ ਪਾਣੀ ਅਤੇ ਸੂਰਜ ਦੀ ਰੌਸ਼ਨੀ ਪ੍ਰਦਾਨ ਕੀਤੀ ਹੈ.  ਇੱਥੇ ਹਰ ਤਰ੍ਹਾਂ ਦੀਆਂ ਫਸਲਾਂ ਦੀ ਸਫਲ ਕਾਸ਼ਤ ਕੀਤੀ ਜਾ ਸਕਦੀ ਹੈ. ਪੰਜਾਬ ਨੂੰ ਮੌਜੂਦਾ ਸਮੇਂ ਦੌਰਾਨ ਝੋਨੇ-ਕਣਕ ਦੇ ਫਸਲੀ ਚੱਕਰ ਤੋਂ ਬਾਹਰ ਆ ਕੇ ਤੇਲ ਬੀਜ, ਦਾਲਾਂ, ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਜਵੀਂ ਆਦਿ ਫਸਲਾਂ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ.  ਅੰਤਰਰਾਸ਼ਟਰੀ ਵਪਾਰੀਕਰਨ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਅੰਤਰਰਾਸ਼ਟਰੀ ਮਾਰਕੀਟ ਵਿਚ ਪੈਦਾਵਾਰ ਦੀ ਗੁਣਵੱਤਾ ਉੱਤਮ ਦਰਜੇ ਦੀ ਹੋਣੀ ਜ਼ਰੂਰੀ ਹੈ.ਆਸਟਰੇਲੀਆ ਵਿਚ  ਜਵੀ੍ਹ੍ਹ ਦੀਆਂ ਉਚੇਰੀ ਗੁਣਵੱਤਾ ਵਾਲੀਆਂ ਕਿਸਮਾਂ ਪੈਦਾ ਕੀਤੀਆਂ ਜਾਂਦੀਆਂ ਹਨ ਜਿਸ ਵਿਚ ਬੀਟਾਗਲੋਕਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਸ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਵੱਧ ਮੰਗ ਹੈ. ਬੀਟਾਗਲੋਕਨ ਦੀ ਵੱਧ ਮਾਤਰਾ ਨਾਲ ਮਨੁੱਖੀ ਸਰੀਰ ਵਿਚੋਂ ਕਲੈਸਟਰੋਲ ਦੀ ਮਾਤਰਾ ਨੂੰ ਘਟਾਇਆ ਜਾ ਸਕਦਾ ਹੈ. ਇਸੇ ਤਰ੍ਹਾਂ ਪੰਜਾਬ ਵਿਚ ਵੀ ਖਾਣਯੋਗ ੳੱੁਚ ਗੁਣਵੱਤਾ ਅਤੇ ਉਚੇਰੇ ਮਾਪਦੰਡਾਂ ਤੇ ਖਰੇ ਉਤਰਨ ਵਾਲੀਆਂ ਕਿਸਮਾਂ ਤੇ ਖੋਜ ਕਰਨ ਦੀ ਜ਼ਰੂਰਤ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਇਹ ਕੰਮ ਸ਼ੁਰੂ ਵੀ ਹੋ ਚੁੱਕਾ ਹੈ. ਫਸਲਾਂ ਦੇ ਮੰਡੀਕਰਨ ਦੀ ਗੱਲ ਕਰਦਿਆਂ ਕਿਹਾ ਕਿ ਆਸਟਰੇਲੀਆ ਵਿਚ ਕਿਸਾਨ ਆਪਣੀਆਂ ਫਸਲਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਵਿਚ ਵੇਚ ਕੇ ਚੌਖਾ ਮੁਨਾਫ਼ਾ ਕਮਾ ਰਹੇ ਹਨ. ਅੰਤਰਰਾਸ਼ਟਰੀ ਮੰਡੀਕਰਨ ਕਰਨ ਲਈ ਕਿਸਾਨਾਂ ਨੇ ਆਪਣੀ ਇਕ ਸੀ.ਬੀ.ਐਚ ਨਾਮੀ ਇਕ ਕੋਆਪ੍ਰੇਟਿਵ ਬਲਕ ਹੈਡਲੰਿਗ ਸੰਸਥਾ ਬਣਾਈ ਹੋਈ ਹੈ, ਜਿਹੜੀ ਫਸਲਾਂ ਦੀ ਪੈਦਾਵਾਰ ਇੱਕਠਾ ਕਰਦੀ ਹੈ ਅਤੇ ਕੀਟਨਾ਼ਸਕਾਂ ਦੇ ਰੈਜ਼ੀਡਿਊ ਟੈਸਟ ਕਰਨ ਉਪਰੰਤ ਅੰਤਰਰਾਸ਼ਟਰੀ ਮੰਡੀ ਵਿਚ ਪੈਦਾਵਾਰ ਦਾ ਮੰਡੀਕਰਨ ਉਪਰੰਤ ਲਾਹੇਵੰਦ ਭਾਅ ਕਿਸਾਨਾਂ ਨੂੰ ਉਪਲਬੱਧ ਕਰਾਉਂਦੀ ਹੈ. ਇਸੇ ਤਰ੍ਹਾਂ ਪੰਜਾਬ ਨੂੰ ਵੀ ਅੰਤਰਰਾਸ਼ਟਰੀ ਮੰਡੀਕਰਨ ਪੱਧਰ ਦੇ ਉੱਚ ਮਿਆਰ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ. ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਜਿਹੀ ਖੇਤੀ ਨੀਤੀ ਲਿਆਉਣੀ ਚਾਹੀਦੀ ਹੈ ਜਿਸ ਨਾਲ ਛੋਟੇ ਤੇ ਸੀਮਤ ਕਿਸਾਨਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦੇ ਕੇ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਵਿਚੋਂ ਕੱਢ ਕੇ, ਵੱਧ ਮੁਨਾਫੇ ਵਾਲੀਆਂ ਫਸਲਾਂ ਅਤੇ ਸਹਾਇਕ ਵਪਾਰਿਕ ਖੇਤੀ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਖੇਤੀ ਨੂੰ ਵਪਾਰਿਕ ਲਹਿਜ਼ੇ ਵਿਚ ਕਰਨਾ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ. 
        ਇਸ ਮੌਕੇ ਸਟੇਟ ਅਵਾਰਡੀ ਡਾ: ਜਸਵਿੰਦਰ ਸਿੰਘ ਬਰਾੜ ਸਹਾਇਕ ਪੌਦਾ ਸੁਰੱਖਿਆ ਅਫਸਰ, ਮੋਗਾ ਅਤੇ ਡਾ: ਰੁਕਿੰਦਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਮੋਗਾ ਨੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਸੂਬਿਆਂ ਦੇ ਕਿਸਾਨ ਲਗਾਤਾਰ ਇਕੋ ਗਰੁੱਪ ਦੀਆਂ ਸਪਰੇਆਂ ਕਰਨ ਨੂੰ ਜ਼ਿਆਦਾ ਤਰਜੀਹ ਦੇਣ ਕਰਕੇ ਅਤੇ ਸਿਫਾਰਸ਼ ਤੋਂ ਵੱਧ ਮਾਤਰਾ ਵਿਚ ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਕਣਕ ਦੀ ਫਸਲ ਵਿਚ ਗੁੱਲੀਡੰਡੇ ਵਿਚ ਨਦੀਨਨਾਸ਼ਕਾਂ ਪ੍ਰਤੀ ਸ਼ਹਿਣਸ਼ੀਲਤਾ ਵੱਧ ਗਈ ਹੈ. ਕਿਸਾਨਾਂ ਵੱਲੋ ਨਦੀਨਾਂ ਦੇ ਉੱਗਣ ਅਤੇ ਪਹਿਲੀ ਸਿੰਚਾਈ ਤੋਂ ਬਾਅਦ  ਇਕੋ ਗਰੁੱਪ ਦੇ ਕੈਮੀਕਲ ਵਰਤਣ ਨਾਲ ਗੁੱਲੀਡੰਡੇ ਦੀ ਰੋਕਥਾਮ ਵਿਚ ਗੰਭੀਰ ਸਮੱਸਿਆ ਉਤਪੰਨ ਹੋ ਗਈ ਹੈ.  ਕਣਕ ਦੀ ਫਸਲ ਵਿਚ ਗੁੱਲੀਗੰਡੇ ਦੀ ਸਮੱਸਿਆ ਦੇ ਹੱਲ ਬਾਰੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਕਣਕ ਦੀ ਬਿਜਾਈ ਮੌਕੇ ਹੀ ਨਦੀਨਨਾਸ਼ਕ ਜਿਵੇਂ ਕਿ ਪੈਂਡੀਮੈਥਲੀਨ, ਪਾਈਰੋਕਸਾਸਲਫੋਨ ਜਾਂ ਮੈਟਰੀਬਿਉੂਜ਼ਨ ਆਦਿ ਨਦੀਨਨਾਸ਼ਕਾਂ ਦੀ ਸਪਰੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ. ਕਿਸਾਨਾਂ ਵੱਲੋਂ ਸੈਨਕੋਰ ਦਵਾਈ ਦੀ ਸਿਫਾਰਸ਼ ਨਾਲੋ ਵੱਧ ਮਾਤਰਾ ਵਿਚ ਵਰਤੋਂ ਕਰਨਾ ਵੀ ਨੁਕਸਾਨਦਾਇਕ ਹੈ.