ਕੌਰ ਇੰਮੀਗ੍ਰੇਸ਼ਨ ਨੇ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਮੋਗਾ, 15 ਜਨਵਰੀ (ਜਸ਼ਨ) -ਪਤੀ-ਪਤਨੀ ਤੇ ਬੱਚਿਆਂ ਨੂੰ ਇਕੱਠਿਆਂ ਬਾਹਰ ਭੇਜਣ ਦੀ ਮਾਹਿਰ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਪੂਰੀ ਟੀਮ ਨੇ ਮਿਲ ਕੇ ਧੂਮ-ਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕੌਰ ਇੰਮੀਗ੍ਰੇਸ਼ਨ ਹਰ ਤਿਉਹਾਰ ਨੂੰ ਬੜ੍ਹੀ ਧੂਮ-ਧਾਮ ਨਾਲ ਮਨਾਉਂਦੀ ਹੈ, ਇਸ ਤਿਉਹਾਰ ਨਾਲ ਜੁੜੀ ਲੋੜੀਂਦੀ ਜਾਣਕਾਰੀ ਆਪਣੇ ਕਰਮਚਾਰੀਆਂ ਨਾਲ ਸਾਝੀਂ ਕਰਦਿਆਂ ਕਿਹਾ ਸੀ ਕੇ ਲੋਹੜੀ ਤਿਉਹਾਰ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ ਪਰ ਉਹਨਾਂ ਵਿੱਚੋਂ ਦੁੱਲਾ ਭੱਟੀ ਦੀ ਕਹਾਣੀ ਜ਼ਿਆਦਾ ਮਸ਼ਹੂਰ ਹੋਈ ਹੈ, ਕਿਉਂਕਿ ਦੁੱਲਾ ਭੱਟੀ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਣ ਕਰਕੇ ਮੁਗਲਾਂ ਦੇ ਚੁੰਗਲ ਫਸੀਆਂ ਹੋਈਆਂ ਪੰਜਾਬ ਦੀਆਂ ਧੀਆਂ ਦੀਆ ਇੱਜਤਾਂ ਨੂੰ ਬਚਾ ਕੇ ਰਾਖੀ ਕਰਦਾ ਸੀ ਤੇ ਲੋਹੜੀ ਸਮੇਂ ਇਸੇ ਸਲੋਗਨ ਨੂੰ ਹੀ ਵਰਤਿਆ ਜਾਂਦਾ ਹੈ। ਕੌਰ ਇੰਮੀਗ੍ਰੇਸ਼ਨ ਦੁਆਰਾ ਕਰਮਚਾਰੀਆਂ ਨੂੰ ਮੂੰਗਫਲੀ-ਰੇਵੜੀਆਂ ਦੀ ਲੋਹੜੀ ਵੰਡੀ ਗਈ ਤੇ ਨੱਚ-ਗਾ ਕੇ ਤਿਉਹਾਰ ਦਾ ਆਨੰਦ ਮਾਣਿਆ ਗਿਆ।