ਪੇਰੈਂਟਸ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਅਤੇ ਹੈਲਪਿੰਗ ਹੈਂਡਸ ਗਰੁੱਪ ਨੇ ਲਗਾਇਆ ਲੰਗਰ

ਮੋਗਾ, 13 ਜਨਵਰੀ (ਜਸ਼ਨ) ਪੇਰੈਂਟਸ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਅਤੇ ਹੈਲਪਿੰਗ ਹੈਂਡਸ ਗਰੁੱਪ ਮੋਗਾ ਦੇ ਸਮੂਹ ਮੈਂਬਰਾਂ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਕੁਲਚੇ ਛੋਲਿਆਂ ਦਾ ਲੰਗਰ ਚੌਂਕ ਮਜੀਠੀਆ ਵਾਲਾ, ਪੁਰਾਣਾ ਮੋਗਾ ਵਿਖੇ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਫਾਊਂਡਰ ਗੈਰੀ ਪਟਵਾਰੀ ਨੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਲੰਗਰ ਦੀ ਸ਼ੁਰੂਆਤ ਕੀਤੀ ਗਈ। ਗੈਰੀ ਪਟਵਾਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐਸੋਸੀਏਸ਼ਨ ਜਿਥੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਹਰ ਮੁਸ਼ਕਿਲ ’ਚ ਉਨ੍ਹਾਂ ਨਾਲ ਖੜੀ ਹੈ, ਉਥੇ ਹੀ ਐਸੋਸੀਏਸ਼ਨ ਦੇ ਨਾਲ ਜੁੜੇ ਮੈਂਬਰ ਉਨ੍ਹਾਂ ਦੀ ਅਗਵਾਈ ਹੇਠ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ ਨੂੰ ਮੋਹਰੀ ਰਹਿੰਦੇ ਹਨ, ਜਿਸ ਲੜੀ ਅਧੀਨ ਬੀਤੇ ਕੁਝ ਦਿਨ ਪਹਿਲਾਂ ਨਵੇਂ ਸਾਲ ਦੀ ਆਮਦ ’ਤੇ ਐਸੋਸੀਏਸ਼ਨ ਵੱਲੋਂ ਲੋੜਵੰਦ ਲੋਕਾਂ ਨੂੰ ਜਿਥੇ ਗਰਮ ਕੱਪੜੇ ਵੰਡੇ ਗਏ, ਉੱਥੇ ਹੀ ਅੱਜ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੋਹੜੀ ਮੌਕੇ ਲੰਗਰ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਐਸੋਸੀਏਸ਼ਨ ਅਜਿਹੇ ਉਪਰਾਲੇ ਕਰਨ ਲਈ ਵਚਨਵੱਧ ਹੈ। ਇਸ ਮੌਕੇ ਮਨਿੰਦਰ ਸਿੰਘ, ਸਤਿੰਦਰ ਪਾਲ, ਸਚਿਨ ਗੁਲਾਟੀ, ਵਿਕਰਮਜੀਤ, ਵਿਕਾਸ ਗੁਪਤਾ, ਗੁਰਪ੍ਰੀਤ ਹਾਜ਼ਰ ਸਨ।