ਅਦਰਸ਼ ਸਕੂਲ ਟੀਚਰਾਂ ਤੇ ਸੰਯੁਕਤ ਕਿਸਾਨ ਮੋਰਚਾ ਨੇ ਮਨਾਈ ਕਾਲੀ ਲੋਹੜੀ,15 ਜਨਵਰੀ ਨੂੰ ਜੀਰਾ ਹਾਈਵੇ ਹੋਵੇਗਾ ਜਾਮ
ਜੀਰਾ 13 ਜਨਵਰੀ (ਜਸ਼ਨ) ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਅਦਰਸ਼ ਸਕੂਲ ਟੀਚਰਾ ਦੀ ਰਹਿਨੁਮਾਈ ਹੇਠ ਹਲਕਾ ਵਿਧਾਇਕ ਨਰੇਸ ਕਟਾਰੀਆ ਦੇ ਦਫ਼ਤਰ ਦੇ ਬਾਹਰ 55 ਦਿਨਾਂ ਤੋਂ ਚਲ ਰਹੇ ਰੋਸ ਧਰਨੇ ਵਿੱਚ ਕਾਲੀ ਲੋਹੜੀ ਮਨਾਈ ਗਈ ਜਿਸ ਬਾਰੇ ਜਾਣਕਾਰੀ ਦੇਂਦਿਆਂ ਮੋਰਚੇ ਦੇ ਆਗੂ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਕਿਹਾ ਕੇ ਟੀਚਰਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਾਲੀਆਂ ਝੰਡੀਆਂ ਲ਼ੈ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਇਹਨਾਂ ਟੀਚਰਾਂ ਦੀਆਂ ਮੰਗਾਂ ਜਲਦ ਤੋ ਜਲਦ ਹੱਲ ਕਰ ਦਿੱਤੀਆਂ ਜਾਣ ਨਹੀਂ ਤਾਂ ਆਉਣ ਵਾਲੀ 15 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜ਼ੀਰਾ-ਫ਼ਿਰੋਜ਼ਪੁਰ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ,ਆਗੂਆਂ ਨੇ ਕਿਹਾ ਕੇ ਅੱਜ 55 ਦਿਨਾਂ ਤੋਂ ਟੀਚਰ ਸਾਡੀਆਂ ਧੀਆਂ ਭੈਣਾ ਲੋਹੜੀ ਵਾਲੇ ਦਿਨ ਵੀ ਸੜਕਾਂ ਤੇ ਬੈਠੀਆਂ ਹੋਈਆਂ ਹਨ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕੇ ਮੇਰੀ ਸਰਕਾਰ ਬਨਣ ਤੇ ਕੋਈ ਮਹਿਕਮਾਂ ਸੜਕਾਂ ਤੇ ਨਹੀਂ ਬੈਠੇਗਾ ਪਰ ਅੱਜ ਹਰ ਵਰਗ ਸੜਕਾਂ ਤੇ ਹੈ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਹੀ,ਜੇ ਪੰਜਾਬ ਸਰਕਾਰ ਨੇ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਟੀਚਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਡੀ ਸੀ ਦਫਤਰ ਫਿਰੋਜ਼ਪੁਰ ਅੱਗੇ ਅਨਮਿਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣਗੇ,ਅੱਜ ਏਥੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ,ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਪੰਜਾਬ,ਦਰਸ਼ਨ ਸਿੰਘ ਮੀਆਂ ਸਿੰਘ ਵਾਲਾ ਐਗਜੈਕਟਿਵ ਮੈਂਬਰ,ਪ੍ਰੀਤਮ ਸਿੰਘ ਮੀਆਂ ਸਿੰਘ ਵਾਲਾ,ਹਰਦੀਪ ਸਿੰਘ ਕਰਮੂੰਵਾਲ ਬਲਾਕ,ਸੁਖਚੈਨ ਸਿੰਘ ਭੜਾਣਾ ਪ੍ਰਧਾਨ,ਕਾਰਜ ਸਿੰਘ ਮਸੀਤਾਂ ਬਾਕਲ ਪ੍ਰਧਾਨ,ਲਖਬੀਰ ਸਿੰਘ,ਤਰਸੇਮ ਸਿੰਘ,ਲਖਵਿੰਦਰ ਸਿੰਘ ਕਰਮੂੰਵਾਲ ਜ਼ਿਲ੍ਹਾ ਮੀਤ ਪ੍ਰਧਾਨ,ਸਤਵੰਤ ਸਿੰਘ ਕਰਮੂੰਵਾਲ, ਗੁਰਚਰਨ ਸਿੰਘ ਤੋਤਾ ਸਿੰਘ ਵਾਲਾ,ਨਿਸ਼ਾਨ ਸਿੰਘ ਦਾਨੇਵਾਲਾ,ਜਗਸੀਰ ਸਿੰਘ ਬੂਰੀਆਂ ਵਾਲਾ,ਰਣਜੀਤ ਸਿੰਘ ਬੰਡਾਲਾ,ਲਵਪ੍ਰੀਤ ਬੰਡਾਲਾ,ਅਵਤਾਰ ਸਿੰਘ,ਹਰਸਿਮਰਨ ਡੀ ਪੀ,ਗੁਰਿੰਦਰ ਸਿੰਘ ਡੀ ਪੀ,ਸਤਪਾਲ ਸਿੰਘ,ਗੁਰਟੇਕ ਸਿੰਘ ਪ੍ਰਧਾਨ ਟਰਾਂਸਪੋਰਟ,ਮਨਪ੍ਰੀਤ ਕੌਰ,ਮਨੀ ਪਵਨ, ਸ਼ਾਲੂ, ਮਨਪ੍ਰੀਤ ਬਾਠ,ਪ੍ਰੀਤੀ, ਕੁਲਵਿੰਦਰ ਕੌਰ, ਰਾਜਵੰਤ ਕੌਰ, ਜਸਵੀਰ ਕੌਰ, ਰਜਵੰਤ ਕੌਰ, ਚਰਨਜੀਤ ਕੌਰ, ਸਤਿੰਦਰ ਕੌਰ, ਸੁਖਬੀਰ ਕੌਰ, ਨੇਹਾ ਰਾਣੀ, ਕੁਲਦੀਪ ਕੌਰ,ਵੀਰਪਾਲ ਕੌਰ, ਹਰਜੀਤ ਕੌਰ, ਅਰਵਿੰਦਰ ਕੌਰ, ਤੇ ਲੱਖਾਂ ਮਨੇਸ ਦਾਨੇਵਾਲਾ,ਗੁਰਜੀਤ ਭਿੰਡਰ,ਬੇਅੰਤ ਭਿੰਡਰ ਹਾਜਰ ਸਨ।